ਸੁਪਰੀਮ ਕੋਰਟ – ਸੀਜੇਆਈ ‘ਤੇ ਦੋਸ਼ ਲਾਉਣ ਵਾਲੀ ਔਰਤ ਵੱਲੋਂ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਨਾਂਹ

1069
ਕਮੇਟੀ ਨੇ ਮਾਮਲੇ ਨਾਲ ਸਬੰਧਿਤ ਦੋ ਮੋਬਾਈਲ ਨੰਬਰਾਂ ਦੀ ਕਾਲ ਡਿਟੇਲ ਅਤੇ ਵਟਸਅੱਪ ਦੀ ਡਿਟੇਲ ਮੰਗਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ । ਇਸ ਨਾਲ ਮੈਂ ਬੇਸਹਾਰਾ ਅਤੇ ਪ੍ਰੇਸ਼ਾਨ ਹੋ ਗਈ । ਇਸ ਕਦਮ ਤੋਂ ਮੈਨੂੰ ਲੱਗਦਾ ਹੈ ਕਿ ਇਸ ਕਮੇਟੀ ਤੋਂ ਇਨਸਾਫ਼ ਮਿਲਣ ਦੀ ਸੰਭਾਵਨਾ ਘੱਟ ਹੈ। ਇਸ ਲਈ ਮੈਂ ਅੱਗੇ ਤੋਂ ਇਸ ਕਮੇਟੀ ਦੀ ਕਾਰਵਾਈ ‘ਚ ਹਿੱਸਾ ਨਹੀਂ ਲਵਾਂਗੀ।ਦੇਸ਼ ਦੇ ਮੁੱਖ ਜੱਜ ਰੰਜਨ ਗੋਗੋਈ ‘ਤੇ ਯੋਨ ਸੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਦੀ ਸਾਬਕਾ ਕਰਮਚਾਰੀ ਨੇ ਜਾਂਚ ਲਈ ਬਣੇ ਤਿੰਨ ਮੈਂਬਰੀ ਪੈਨਲ ਸਾਹਮਣੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਹੈ।
ਪੀੜਤ ਕਰਮਚਾਰੀ, ਮੰਗਲਵਾਰ ਨੂੰ ਜਸਟਿਸ ਐਸਏ ਬੋਬੜੇ, ਜਸਟਿਸ ਇੰਦੂ ਮਲਹੋਤਰਾ ਅਤੇ ਜਸਟਿਸ ਇੰਦਰਾ ਬੈਨਰਜੀ ਦੀ ਇਨ-ਹਾਊਸ ਜਾਂਚ ਕਮੇਟੀ ਸਾਹਮਣੇ ਪੇਸ਼ ਹੋਈ । ਸੁਣਵਾਈ ਦੌਰਾਨ ਆਪਣੇ ਵਕੀਲ ਵੁੰਦਰਾ ਗਰੋਵਰ ਦੇ ਮੌਜੂਦ ਨਾ ਹੋਣ ਕਾਰਨ ਮਹਿਲਾ ਨੇ ਕਿਹਾ ਮੈਨੂੰ ਇੱਥੇ ਇਨਸਾਫ ਦੀ ਉਮੀਦ ਬਹੁਤ ਘੱਟ ਦਿਸਦੀ ਹੈ। ਅਜਿਹੇ ਮਾਹੌਲ ਵਿੱਚ ਮੈਂ ਜਾਂਚ ਤੋਂ ਬਾਹਰ ਜਾਣ ਲਈ ਮਜਬੂਰ ਹਾਂ।
ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮੁੱਖ ਜੱਜ ਖਿਲਾਫ਼ ਦੋਸ਼ ਲਾਉਣ ਵਾਲੀ ਔਰਤ ਨੇ ਕਿਹਾ -ਮੈਂ ਆਪਣੀ ਸੁਰੱਖਿਆ ਨੂੰ ਲੈ ਕੇ ਡਰੀ ਹੋਈ ਹਾਂ । ਜਦੋਂ ਮੈਂ ਕੋਰਟ ਦੀ ਕਾਰਵਾਈ ਤੋਂ ਵਾਪਸ ਆ ਰਹੀ ਸੀ ਤਾਂ 2-4 ਲੋਕਾਂ ਨੇ ਮੇਰਾ ਪਿੱਛਾ ਕੀਤਾ ।
ਉਸਨੇ ਕਿਹਾ , ‘ ਤਿੰਨ ਮੈਂਬਰੀ ਕਮੇਠੀ ਨੇ ਨਾ ਕੇਵਲ ਮੇਰੀ ਵਕੀਲ ਸੁਣਵਾਈ ਦੌਰਾਨ ਮੌਜੂਦ ਰਹਿਣ ਤੋਂ ਮਨਾ ਕੀਤਾ ਬਲਕਿ ਇਹ ਵੀ ਕਿਹਾ ਕਿ ਜੇ ਮੈਂ ਜਾਂਚ ਵਿੱਚ ਹਿੱਸਾ ਨਹੀਂ ਲੈਂਦੀ ਤਾਂ ਅਜਿਹੇ ਵਿੱਚ ਦੂਜੇ ਪੱਖ ਨੂੰ ਤਰਜੀਹ ਦੇਣ ਦੀ ਪ੍ਰਕਿਰਿਆ ਹੋ ਕਰ ਦਿੱਤੀ ਜਾਵੇਗੀ ।
‘ਜਾਂਚ ਕਮੇਟੀ ਨੇ ਕਾਰਵਾਈ ਬਿਨਾ ਵੀਡਿਓ ਅਤੇ ਆਡਿਓ ਰਿਕਾਰਡਿੰਗ ਦੇ ਸੁਰੂ ਕੀਤੀ । 26 ਅਤੇ 29 ਅਪ੍ਰੈਲ ਨੂੰ ਮੈਂ ਜੋ ਬਿਆਨ ਦਰਜ ਕਰਾਏ ਸਨ , ਮੈਨੂੰ ਉਸਦੀ ਕਾਪੀ ਵੀ ਮੁਹੱਈਆ ਨਹੀਂ ਕਰਾਈ ਗਈ। ਮੈਨੂੰ ਉਸ ਪ੍ਰਕਿਰਿਆ ਬਾਰੇ ਵੀ ਨਹੀਂ ਦੱਸਿਆ ਗਿਆ ਜਿਸਦਾ ਪਾਲਣ ਜਾਂਚ ਦੌਰਾਨ ਕੀਤਾ ਜਾਣਾ ਹੈ। ’
ਸਾਬਕਾ ਕਰਮਚਾਰੀ ਨੇ ਕਿਹਾ , ‘ ਕਮੇਟੀ ਨੇ ਮਾਮਲੇ ਨਾਲ ਸਬੰਧਿਤ ਦੋ ਮੋਬਾਈਲ ਨੰਬਰਾਂ ਦੀ ਕਾਲ ਡਿਟੇਲ ਅਤੇ ਵਟਸਅੱਪ ਦੀ ਡਿਟੇਲ ਮੰਗਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ । ਇਸ ਨਾਲ ਮੈਂ ਬੇਸਹਾਰਾ ਅਤੇ ਪ੍ਰੇਸ਼ਾਨ ਹੋ ਗਈ । ਇਸ ਕਦਮ ਤੋਂ ਮੈਨੂੰ ਲੱਗਦਾ ਹੈ ਕਿ ਇਸ ਕਮੇਟੀ ਤੋਂ ਇਨਸਾਫ਼ ਮਿਲਣ ਦੀ ਸੰਭਾਵਨਾ ਘੱਟ ਹੈ। ਇਸ ਲਈ ਮੈਂ ਅੱਗੇ ਤੋਂ ਇਸ ਕਮੇਟੀ ਦੀ ਕਾਰਵਾਈ ‘ਚ ਹਿੱਸਾ ਨਹੀਂ ਲਵਾਂਗੀ।
‘ਮੈਨੂੰ ਉਮੀਦ ਸੀ ਕਿ ਮੈਨੂੰ ਲੈ ਕੇ ਕਮੇਟੀ ਸੰਵੇਦਨਸ਼ੀਲ ਹੋਵੇਗੀ ਪਰ ਅਜਿਹਾ ਨਹੀਂ ਹੋਇਆ । ਇਸ ਨਾਲ ਮੈਨੂੰ ਡਰ , ਚਿੰਤਾ ਅਤੇ ਮਾਨਸਿਕ ਦੁੱਖ ਮਹਿਸੂਸ ਹੁੰਦਾ ਹੈ। ਮੈਨੂੰ ਇਹ ਨਹੀਂ ਦੱਸਿਆ ਗਿਆ ਕਿ ਮੇਰੀ ਸਿ਼ਕਾਇਤ ਉਪਰ ਸੀਜੇਆਈ ਤੋਂ ਜਵਾਬ ਮੰਗਿਆ ਹੈ ?’
ਮੈਥੋਂ ਲਗਾਤਾਰ ਇਹ ਹੀ ਸਵਾਲ ਪੁੱਛਿਆ ਜਾ ਰਿਹਾ ਕਿ ਐਨੀ ਦੇਰ ਤੋਂ ਯੋਨ ਸੋਸ਼ਣ ਦੀ ਕਿਉਂ ਨਹੀਂ ਕੀਤੀ ।
ਵਕੀਲ ਉਤਸਵ ਬੈਂਸ ਨੇ ਦਾਅਵਾ ਕੀਤਾ ਸੀ ਕਿ ਸੀਜੇਆਈ ਦੇ ਖਿਲਾਫ਼ ਸਾਜਿਸ਼ ਰਚੀ ਜਾ ਰਹੀ ਹੈ। ਇਸਦਾ ਪਤਾ ਕਰਨ ਦੇ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਜਿਸਦਾ ਜਿੰਮਾ ਸੇਵਾ ਮੁਕਤ ਜਸਟਿਸ ਏ ਕੇ ਪਟਨਾਇਕ ਨੂੰ ਦਿੱਤਾ ਗਿਆ।
ਦੋਸ਼ ਲਗਾਉਣ ਵਾਲੀ ਔਰਤ 2018 ਵਿੱਚ ਮੁੱਖ ਜੱਜ ਦੇ ਘਰ ਬਤੌਰ ਯੂਨੀਅਰ ਕੋਰਟ ਅਸਸਿਟੈਂਟ ਤਾਇਨਾਤ ਸੀ । ਬਾਅਦ ਵਿੱਚ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ । ਉਸਨੇ ਮੁੱਖ ਜੱਜ ਖਿਲਾਫ ਯੋਨ ਸੋਸ਼ਣ ਦੇ ਦੋਸ਼ ਇੱਕ ਐਫੀਡੇਵਿਟ ਦੇ ਕੇ ਲਗਾਏ ਹਨ ਅਤੇ ਇਸਦੀ ਕਾਪੀ 22 ਜੱਜਾਂ ਨੂੰ ਭੇਜੀ ਸੀ ।
Real Estate