ਵੈਨੇਜ਼ੁਏਲਾ ‘ਚ ਸੱਤਾ ਦਾ ਤਖ਼ਤਾ ਪਲਟਣ ਲਈ ਲੋਕਾਂ ਤੇ ਫੌਜ ਵਿਚਾਲੇ ਝੜਪਾਂ

3595

ਵੈਨੇਜ਼ੁਏਲਾ ਵਿਚ ਵਿਰੋਧੀ ਧਿਰ ਦੇ ਆਗੂ ਖਵਾਨ ਗਵਾਇਡੋ ਨੇ ਰਾਸ਼ਟਰਪਤੀ ਨਿਕੋਲਸ ਮਾਦਰੋ ਖ਼ਿਲਾਫ਼ ਇੱਕ ਵਾਰ ਫੇਰ ਮੋਰਚਾ ਖੋਲ੍ਹ ਦਿੱਤਾ ਹੈ।ਉਨ੍ਹਾਂ ਮਾਦਰੋ ਨੂੰ ਹਟਾਉਣ ਲਈ ਆਰ-ਪਾਰ ਦੀ ਲੜਾਈ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਸੜ੍ਹਕਾਂ ਉੱਤੇ ਉਤਰ ਆਏ ਹਨ।ਰਾਜਧਾਨੀ ਕਰਾਕਸ ਵਿਚ ਇੱਕ ਫੌਜੀ ਠਿਕਾਣੇ ਦੇ ਬਾਹਰ ਗਵਾਇਡੋ ਦੇ ਸਮਰਥਕਾਂ ਦੀ ਸੁਰੱਖਿਆਂ ਕਰਮੀਆਂ ਨਾਲ ਝੜਪ ਹੋਈ ਹੈ। ਗਵਾਇਡੋ ਨੇ ਫੌਜ ਤੋਂ ਸਮਰਥਨ ਮੰਗਿਆ ਹੈ।ਪਰ ਰਾਸ਼ਟਰਪਤੀ ਮਾਦਰੋ ਦੇ ਸਮਰਥਕ ਫੌਜ ਨੇ ਅਹਿਮ ਠਿਕਾਣਿਆਂ ਉੱਤੇ ਕਬਜ਼ੇ ਕੀਤੇ ਹੋਏ ਹਨ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਆਪਣੀ ਹੀ ਟੀਮ ਦੇ ਤਿੰਨ ਮੈਂਬਰ ਵਿਰੋਧੀ ਧਿਰ ਦੀ ਇਸ ਗੱਲ ਨਾਲ ਸਹਿਮਤ ਸਨ ਕਿ ‘ਉਨ੍ਹਾਂ ਨੂੰ ਜਾਣਾ ਹੋਵੇਗਾ’ ਪਰ ਬਾਅਦ ਵਿੱਚ ਪਿੱਛੇ ਹੱਟ ਗਏ।
ਇਹ ਸਭ ਉਦੋਂ ਹੋਇਆ ਜਦੋਂ ਵਿਰੋਧੀ ਲੀਡਰ ਗਵਾਇਡੋ ਨੇ ਮਾਦੁਰੋ ਦੇ ਸ਼ਾਸਨ ਨੂੰ ਖ਼ਤਮ ਕਰਨ ਲਈ ਫੌਜ ਦੀ ਮਦਦ ਮੰਗੀ।

Real Estate