ਪੁਲਵਾਮਾਂ ਮਗਰੋਂ ਸੁਰੱਖਿਆ ਕਰਮਚਾਰੀਆਂ ਤੇ ਇੱਕ ਹੋਰ ਵੱਡਾ ਹਮਲਾ , 15 ਜਵਾਨਾਂ ਦੀ ਮੌਤ

ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਨਕਸਲੀਆਂ ਵਲੋਂ ਪੁਲਿਸ ਵਾਹਨ ਉਤੇ ਆਈਈਡੀ ਬਲਾਸਟ ਕੀਤਾ ਗਿਆ। ਇਸ ਹਮਲੇ ‘ਚ ਪੁਲਿਸ ਦੇ ਵਾਹਨ ਨੂੰ ਚਲਾ ਰਿਹਾ ਡਰਾਈਵਰ ਵੀ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਇੱਕ ਸੜਕ ਨਿਰਮਾਣ ਠੇਕੇਦਾਰ ਦੇ ਕਈ ਵਾਹਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ। ਇਹ ਵਾਹਨ ਦਾਦਾਪੁਰ ਪਿੰਡ ਕੋਲ ਐਨਐਚ 136 ਦੇ ਪੁਰਾਦਾ–ਯਰਕਦ ਸੈਕਟਰ ਲਈ ਨਿਰਮਾਣ ਕੰਮ ਵਿਚ ਲੱਗੇ ਹੋਏ ਸਨ।
ਹਮਲੇ ‘ਚ ਸ਼ਹੀਦ ਹੋਏ ਸੁਰੱਖਿਆ ਕਰਮਚਾਰੀ ਗੜਚਿਰੌਲੀ ਪੁਲਿਸ ਦੀ ਕੁਇੱਕ ਰਿਐਕਸ਼ਨ ਟੀਮ ਦੇ ਮੈਂਬਰ ਸਨ, ਜਿਹੜੇ ਕਿ ਵਾਹਨਾਂ ਨੂੰ ਸਾੜਨ ਵਾਲੀ ਥਾਂ ਦਾ ਨਿਰੀਖਣ ਕਰਨ ਜਾ ਰਹੇ ਸਨ। ਜਦੋਂ ਸੁਰੱਖਿਆ ਕਰਮਚਾਰੀਆਂ ਦਾ ਵਾਹਨ ਕੁਰਖੇੜਾ ਇਲਾਕੇ ਦੇ ਲੇਂਢਾਰੀ ਨਾਲੇ ਦੇ ਨੇੜੇ ਪਹੁੰਚਿਆ ਤਾਂ ਇੱਥੇ ਧਮਾਕਾ ਹੋ ਗਿਆ।

Real Estate