ਆਸਾਰਾਮ ਦਾ ਮੁੰਡਾ ਨਰਾਇਣ ਸਾਂਈ ਵੀ ਉਮਰ ਭਰ ਲਈ ਬੰਨਿਆ ਗਿਆ

1127

ਆਸਾਰਾਮ ਦੇ ਮੁੰਡੇ ਨਾਰਾਇਣ ਸਾਈਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਮਰ ਕੈਦ ਤੋਂ ਇਲਾਵਾ ਨਾਰਾਇਣ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਨਰਾਇਣ ਸਾਈਂ ਦੇ ਵਿਰੁੱਧ ਇਹ ਫ਼ੈਸਲਾ ਸੂਰਤ ਸੈਸ਼ਨ ਕੋਰਟ ਨੇ ਸੁਣਾਇਆ ਹੈ। ਨਰਾਇਣ ਸਾਈਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਸੂਰਤ ਦੇ ਸੈਸ਼ਨ ਕੋਰਟ ਨੇ ਦੋਸ਼ੀ ਮੰਨਿਆ ਸੀ। ਨਰਾਇਣ ਸਾਈਂ ‘ਤੇ ਸੂਰਤ ਦੀਆਂ ਦੋ ਭੈਣਾਂ ਨੇ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ। ਅਦਾਲਤ ਨੇ ਇਸ ਮਾਮਲੇ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਖ਼ੁਦ ਆਸਾ ਰਾਮ ਬਲਾਤਕਾਰ ਦੇ ਮਾਮਲੇ ਵਿਚ ਪਹਿਲਾਂ ਹੀ ਜੋਧਪੁਰ ਦੀ ਜੇਲ੍ਹ ਵਿਚ ਬੰਦ ਹੈ।

Real Estate