ਲੋਕ ਸਭਾ ਚੋਣਾਂ : ਚੌਥਾ ਗੇੜ 64 ਫੀਸਦੀ ਪਈਆ ਵੋਟਾਂ

802

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ 9 ਰਾਜਾਂ ਦੀਆਂ 72 ਸੰਸਦੀ ਸੀਟਾਂ ਲਈ 64 ਫੀਸਦ ਪੋਲਿੰਗ ਦਰਜ ਕੀਤੀ ਗਈ। ਪੱਛਮੀ ਬੰਗਾਲ ’ਚ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਕੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਕਈ ਥਾਈਂ ਵੋਟਿੰਗ ਮਸ਼ੀਨਾਂ ਤੇ ਵੀਵੀਪੈਟ ’ਚ ਤਕਨੀਕੀ ਨੁਕਸ ਪੈਣ ਕਰਕੇ ਵੋਟਿੰਗ ਅਸਰਅੰਦਾਜ਼ ਹੋਣ ਦੀਆਂ ਖ਼ਬਰਾਂ ਵੀ ਹਨ। ਚੋਣ ਅਮਲ ਮੁਕੰਮਲ ਹੋਣ ਮਗਰੋਂ ਸਪਾ ਆਗੂ ਡਿੰਪਲ ਯਾਦਵ, ਸਾਬਕਾ ਕੇਂਦਰੀ ਮੰਤਰੀਆਂ ਸਲਮਾਨ ਖ਼ੁਰਸ਼ੀਦ ਤੇ ਸ੍ਰੀਪ੍ਰਕਾਸ਼ ਜੈਸਵਾਲ, ਸਾਕਸ਼ੀ ਮਹਾਰਾਜ, ਕਨ੍ਹੱਈਆ ਕੁਮਾਰ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਉਰਮਿਲਾ ਮਾਂਤੋਡਕਰ, ਮਿਲਿੰਦ ਦਿਓੜਾ ਤੇ ਸੰਜੈ ਨਿਰੁਪਮ ਜਿਹੇ ਆਗੂਆਂ ਦੀ ਕਿਸਮਤ ਈਵੀਐਮ ’ਚ ਬੰਦ ਹੋ ਗਈ ਹੈ।
ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ 13-13 ਸੰਸਦੀ ਸੀਟਾਂ ਲਈ ਹੋਈ ਪੋਲਿੰਗ ਦੌਰਾਨ ਕ੍ਰਮਵਾਰ 62 ਤੇ 53.12 ਫੀਸਦ ਵੋਟਾਂ ਪਈਆਂ।
ਮੱਧ ਪ੍ਰਦੇਸ਼ (ਛੇ ਸੀਟਾਂ) ਵਿੱਚ 65.86 ਫੀਸਦ ਪੋਲਿੰਗ ਹੋਈ।
ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਹਮਾਇਤੀਆਂ ਵਿਚਾਲੇ ਕਈ ਥਾਈਂ ਟਕਰਾਅ ਹੋਣ ਦੇ ਬਾਵਜੂਦ ਮੁਲਕ ਦੇ ਇਸ ਪੂਰਬੀ ਸੂਬੇ ਵਿੱਚ ਅੱਠ ਸੰਸਦੀ ਸੀਟਾਂ ਲਈ ਸਭ ਤੋਂ ਵੱਧ 76.47 ਫੀਸਦ ਲੋਕਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

Real Estate