ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੇ ਬਠਿੰਡਾ ਤੋਂ ਖੜ੍ਹਾ ਕੀਤਾ ਆਪਣਾ ਉਮੀਦਵਾਰ

1062

ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਦਾ ਗੰਭੀਰ ਮੁੱਦਾ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਤੇ ਨਹੀਂ ਹੈ। ਜਿਸ ਨੂੰ ਵੇਖਦਿਆਂ ਆਪਣੀ ਆਵਾਜ਼ ਸਿਆਸੀ ਪਾਰਟੀਆਂ ਤੱਕ ਪਹੁੰਚਾਉਣ ਲਈ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਸੰਘਰਸ਼ ਕਮੇਟੀ ਵੱਲੋਂ ਅੱਜ ਬਠਿੰਡਾ ਲੋਕ ਸਭਾ ਹਲਕਾ ਤੋਂ ਆਪਣਾ ਉਮੀਦਵਾਰ ਵੀਰਪਾਲ ਕੌਰ ਨੂੰ ਬਣਾਇਆ ਗਿਆ ਹੈ। ਵੀਰਪਾਲ ਕੌਰ ਦੇ ਪਰਿਵਾਰ ਵਿੱਚੋਂ ਤਿੰਨ ਮੈਂਬਰ ਖ਼ੁਦਕੁਸ਼ੀ ਕਰ ਚੁੱਕੇ ਹਨ । ਕਮੇਟੀ ਮੈਂਬਰਾਂ ਅਨੁਸਾਰ ਚੋਣ ਕਮਿਸ਼ਨ ਦੀ ਐਲਾਨੀ ਜਮਾਨਤ ਰਾਸ਼ੀ ਵੀ ਇਹਨਾਂ ਸਾਰੇ ਪਰਿਵਾਰਾਂ ਨੇ ਇਕੱਠੀ ਕਰ ਕੇ ਭਰੀ ਹੈ।

Real Estate