ਨੰਨ੍ਹੇ ਗਾਇਕ ਨੇ ਰਿਐਲਟੀ ਸ਼ੋਅ ਵਿੱਚ ਆਪਣੀ ਗਾਇਕੀ ਨਾਲ ਪਾਈਆਂ ਧੁੰਮਾਂ

3821

ਫਰੀਦਕੋਟ ,28ਅਪ੍ਰੈਲ (ਗੋਰਾ ਸੰਧੂ ) – ਇੱਥੋਂ ਨੇੜਲੇ ਪਿੰਡ ਦੀਪ ਸਿੰਘ ਵਾਲਾ ਦੇ ਨੰਨ੍ਹੇ ਗਾਇਕ ਆਫ਼ਤਾਬ ਸਿੰਘ ਨੇ ਕਲਰ ਟੀ ਵੀ ਤੇ ਚੱਲ ਰਹੇ ਰਾਈਜ਼ਿੰਗ ਸਟਾਰ ਸ਼ੋਅ ਵਿੱਚ ਜਿੱਥੇ ਆਪਣੀ ਖੂਬਸੂਰਤ ਗਾਇਕੀ ਨਾਲ ਧੁੰਮਾਂ ਪਾਈਆਂ ਹਨ ਉੱਥੇ ਆਪਣੇ ਮਾਂ ਬਾਪ ਅਤੇ ਆਪਣੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ । ਇਸ ਸਬੰਧੀ ਅਫਤਾਬ ਦੇ ਨਜ਼ਦੀਕੀ ਬਿੱਟੂ ਗਿਰਧਰ ਨੇ ਦੱਸਿਆ ਕਿ ਅਫਤਾਬ ਇੱਕ ਬਹੁਤ ਗਰੀਬ ਘਰ ਨਾਲ ਸਬੰਧ ਰੱਖਦਾ ਹੈ ਜਿਸ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਉਸ ਨੇ ਦੱਸਿਆ ਕਿ ਹਜ਼ਾਰਾਂ ਦੇ ਹਿਸਾਬ ਨਾਲ ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿਚੋਂ ਆਫਤਾਬ ਹੁਣ ਚੌਦਾਂ ਬੱਚਿਆਂ ਦੀ ਸੂਚੀ ਵਿੱਚ ਜਾ ਚੁੱਕਾ ਹੈ ਅਤੇ ਹੁਣ ਉਸ ਨੂੰ ਵੋਟਿੰਗ ਦੀ ਲੋੜ ਹੈ ।ਐਤਵਾਰ ਰਾਤ ਨੂੰ ਉਸ ਦਾ ਲਾਈਵ ਪ੍ਰੋਗਰਾਮ ਚੱਲੇਗਾ ਅਤੇ ਉਸ ਨੂੰ ਲਾਈਵ ਵੋਟਿੰਗ ਵੋਟ ਐਪ ਡਾਊਨਲੋਡ ਕਰ ਕੇ ਵੋਟ ਕੀਤੀ ਜਾਵੇ । ਚੰਡੀਗੜ੍ਹ ਤੋਂ ਜੈਸਮੀਨ ਕੌਰ ,ਅਰਮਾਨ ਵੀਰ ਸਿੰਘ ,ਮਨਦੀਪ ਕੌਰ ਅਤੇ ਸੁਰਿੰਦਰਜੀਤ ਕੌਰ ਜੋ ਕਿ ਸਪੈਸ਼ਲ ਮੁੰਬਈ ਅੱਜ ਅਫਤਾਬ ਦਾ ਪ੍ਰੋਗਰਾਮ ਦੇਖਣ ਗਏ ਹਨ ਉਨ੍ਹਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਅਫਤਾਬ ਨੂੰ ਵੱਧ ਤੋਂ ਵੱਧ ਵੋਟਿੰਗ ਕਰਕੇ ਜਤਾਇਆ ਜਾਵੇ ।

Real Estate