ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਹੀ ਆ ਕਿ ਵੱਡੇ ਬਾਦਲ ਨੇ ਕਾਗਜ਼ ਕਿਉਂ ਭਰੇ ?

ਬਠਿੰਡਾ ਲੋਕ ਸਭਾ ਸੀਟ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ, ਕੇਂਦਰੀ ਮੰਤਰੀ ਤੇ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਦੇ ਕਵਰਿੰਗ ਕੈਂਡੀਡੇਟ ਵਜੋਂ ਕਾਗ਼ਜ਼ ਭਰੇ ਹਨ। ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡਾਂ ਵਿੱਚ ਅਕਾਲੀ ਦਲ ਦੇ ਵਿਰੋਧ ਦੇ ਸਵਾਲ ‘ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਕਰਵਾਇਆ ਦਿਖਾਵਾ ਹੈ। ਇਸ ਦੀ ਪ੍ਰਵਾਹ ਨਾ ਕਰੋ। ਮਨਪ੍ਰੀਤ ਬਾਦਲ ਵੱਲੋਂ ਵੋਟਾਂ ਦੀ ਖਰੀਦੋ-ਫਰੋਖ਼ਤ ਦੇ ਮਾਮਲੇ ‘ਚ ਬਾਦਲ ਨੂੰ ਭੀਸ਼ਮ ਪਿਤਾ ਦੱਸਣ ‘ਤੇ ਉਨ੍ਹਾਂ ਕਿਹਾ ਕਿ ਮੈਂ ਨਾ ਕਦੇ ਵੋਟਾਂ ਖਰੀਦੀਆਂ ਹਨ ਤੇ ਨਾ ਹੀ ਖਰੀਦਣੀਆਂ ਹਨ, ਉਹ (ਮਨਪ੍ਰੀਤ) ਵੀ ਮੇਰਾ ਬੱਚਾ ਹੈ ਤੇ ਬੱਚਿਆਂ ਦਾ ਗੁੱਸਾ ਨਹੀਂ ਕਰੀਦਾ। ਪਰ ਇੱਥੇ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਹੈ ਕਿ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਹੀ ਆ ਕਿ ਵੱਡੇ ਬਾਦਲ ਨੇ ਕਾਗਜ਼ ਕਿਉਂ ਭਰੇ ਹਨ ?

Real Estate