ਟਿਕ-ਟੌਕੀਏ ਸੂਰਮੇ ਗ੍ਰਿਫਤਾਰ: ਬਦਮਾਸ਼ੀ ਵਾਲੇ ਗੀਤ ਤੇ ਦਰਬਾਰ ਸਾਹਿਬ ‘ਚ ਬਣਾਈ ਸੀ ਵੀਡੀਓ

1110

ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕ-ਟੌਕ ‘ਤੇ ਇਤਰਾਜ਼ਯੋਗ ਵੀਡੀਓ ਬਣਾਉਣ ਵਾਲੇ 2 ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ।ਲੋਕਾਂ ਤੇ ਟਿਕ-ਟੌਕ ਦਾ ਭੂਤ ਇੰਨ੍ਹਾਂ ਸਵਾਰ ਹੈ ਕਿ ਧਾਰਮਿਕ ਮਾਣ ਮਰਿਆਦਾ ਵੀ ਭੁੱਲ ਜਾਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਪੰਜਾਬੀ ਗਾਣਿਆਂ ਉਤੇ ਟਿਕ ਟਾਕ ਵੀਡੀਉ ਬਣਾਉਣ ਵਾਲਿਆਂ ਉਤੇ ਪਹਿਲੀ ਵਾਰ ਕੇਸ ਦਰਜ ਹੋਇਆ। ਖ਼ਬਰਾਂ ਹਨ ਕਿ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਉਤੇ ਕੇਸ ਦਰਜ ਕਰਨ ਦੇ ਬਾਅਦ ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਪੰਜਾਬੀ ਗੀਤ ਲਗਾ ਕੇ ਇਤਰਾਜ਼ਯੋਗ ਵੀਡੀਉ ਬਣਾਈ ਸੀ, ਜਿਸ ਦੇ ਆਧਾਰ ਉਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਦੋਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Real Estate