ਚੀਫ ਜਸਟਿਸ ਰੰਜਨ ਗੋਗੋਈ ਮਾਮਲੇ ਬਾਰੇ ਖ਼ਬਰਾਂ ਤੇ ਪਬੰਦੀ ਦੀ ਮੰਗ

1069

ਦਿੱਲੀ ਹਾਈ ਕੋਰਟ ’ਚ ਇੱਕ ਐੱਨਜੀਓ ਨੇ ਅਪੀਲ ਦਾਇਰ ਕਰਕੇ ਮੀਡੀਆ ਦੇ ਚੀਫ ਜਸਟਿਸ ਰੰਜਨ ਗੋਗੋਈ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਪ੍ਰਕਾਸ਼ਤ ਜਾਂ ਪ੍ਰਸਾਰਤ ਕਰਨ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਚੀਫ ਜਸਟਿਸ ’ਤੇ ਇਸ ਦੋਸ਼ ਸੁਪਰੀਮ ਕੋਰਟ ਦੀ ਇੱਕ ਸਾਬਕਾ ਮਹਿਲਾ ਮੁਲਾਜ਼ਮ ਨੇ ਲਗਾਏ ਹਨ। ਅਪੀਲ ’ਤੇ ਸੁਣਵਾਈ 29 ਅਪਰੈਲ ਨੂੰ ਹੋ ਸਕਦੀ ਹੈ। ਐੱਨਜੀਓ ਐਂਟੀ ਕਰੱਪਸ਼ਨ ਕਾਉਂਸਲ ਆਫ ਇੰਡੀਆ ਨੇ ਆਪਣੀ ਅਪੀਲ ’ਚ ਕਿਹਾ ਕਿ ਚੀਫ ਜਸਟਿਸ ’ਤੇ ਲੱਗੇ ਦੋਸ਼ ਭਾਰਤੀ ਨਿਆਂ ਪ੍ਰਣਾਲੀ ’ਤੇ ਹਮਲਾ ਹਨ। ਇਸ ਲਈ ਜਦੋਂ ਤੱਕ ਤਿੰਨ ਜੱਜਾਂ ਵਾਲੀ ਜਾਂਚ ਕਮੇਟੀ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਜਾਂਦੀ ਚੀਫ ਜਸਟਿਸ ਖ਼ਿਲਾਫ਼ ਖ਼ਬਰਾਂ ਦੇ ਪ੍ਰਕਾਸ਼ਨ ਤੇ ਪ੍ਰਸਾਰਨ ’ਤੇ ਪਾਬੰਦੀ ਲਾਈ ਜਾਵੇ।

Real Estate