ਚਾਰਜਸ਼ੀਟ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਕਿ ਗੋਲੀਕਾਂਡ ਪਿੱਛੇ ਅਕਾਲੀਆਂ ਦੀ ਕੋਈ ਭੂਮਿਕਾ ਸੀ ?

1254

ਵਿਸ਼ੇਸ਼ ਜਾਂਚ ਟੀਮ ਨੇ ਸਾਲ 2015 ਦੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਜਿਹੜਾ ਦੋਸ਼–ਪੱਤਰ (ਚਾਰਜਸ਼ੀਟ) ਆਇਦ ਕੀਤਾ ਹੈ, ਉਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਗਾ ਦੇ ਉਦੋਂ ਦੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਨੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਇਸ ਗੋਲੀਕਾਂਡ ਨਾਲ ਸਬੰਧਤ ਤੱਥ ਲੁਕਾਉਣ ਦੀ ਸਾਜ਼ਿਸ਼ ਰਚੀ ਸੀ। ਉਸ ਗੋਲੀ ਕਾਂਡ ਵਿੱਚ ਦੋ ਸਿੱਖ ਕਾਰਕੁੰਨ ਮਾਰੇ ਗਏ ਸਨ; ਜੋ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸ਼ਾਂਤਮਈ ਰੋਸ–ਧਰਨੇ ਉੱਤੇ ਬੈਠੇ ਸਨ। ਚਾਰਜਸ਼ੀਟ ਵਿੱਚ SIT ਨੇ ਦਾਅਵਾ ਕੀਤਾ ਹੈ ਕਿ ਪੁੱਛਗਿੱਛ ਦੌਰਾਨ ਚਰਨਜੀਤ ਸ਼ਰਮਾ ਨੇ ਦੱਸਿਆ ਹੈ ਕਿ ਉਹ ਹੁਣ ਮੁਅੱਤਸ਼ੁਦਾ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ ਦੀ ਹਦਾਇਤਾਂ ਮੁਤਾਬਕ ਕੋਟਕਪੂਰਾ ਤੋਂ ਬਰਗਾੜੀ ਜਾ ਰਿਹਾ ਸੀ। ਉਸ ਤੋਂ ਪਹਿਲਾਂ ਇਹ ਸੂਚਨਾ ਮਿਲ ਚੁੱਕੀ ਸੀ ਕਿ ਇੱਕ ਭੀੜ ਨੇ ਬਰਗਾੜੀ ਦੇ ਪੁਲਿਸ ਥਾਣੇ ਨੂੰ ਘੇਰਾ ਪਾ ਲਿਆ ਹੈ। ਸ਼ਰਮਾ ਨੇ ਇਹ ਵੀ ਦੋਸ਼ ਲਾਇਆ ਕਿ ਰੋਸ ਮੁਜ਼ਾਹਰਾਕਾਰੀਆਂ ਨੇ ਪਹਿਲਾਂ ਬਹਿਬਲ ਕਲਾਂ ਨੇੜੇ ਬਰਗਾੜੀ ਜਾਣ ਵਾਲੇ ਹਾਈਵੇ ਨੂੰ ਜਾਮ ਕੀਤਾ ਸੀ; ਉਸੇ ਭੀੜ ਨੇ ਬਾਅਦ ’ਚ ਪੁਲਿਸ ਪਾਰਟੀ ਉੱਤੇ ਵੀ ਹਮਲਾ ਕਰ ਦਿੱਤਾ ਸੀ।ਸਿੱਟ ਨੇ ਆਪਣੀ ਜਾਂਚ ਦੌਰਾਨ ਚਰਨਜੀਤ ਸ਼ਰਮਾ ਦੇ ਦਾਅਵਿਆਂ ਨੂੰ ਗ਼ਲਤ ਕਰਾਰ ਦਿੱਤਾ ਹੈ। ਜਾਂਚ ਦੌਰਾਨ ਇਹੋ ਪਾਇਆ ਗਿਆ ਕਿ ਜਦੋਂ ਚਰਨਜੀਤ ਸ਼ਰਮਾ ਬਹਿਬਲ ਕਲਾਂ ਰੁਕਿਆ, ਤਾਂ ਜੈਤੋ ਦੇ ਡੀਐੱਸਪੀ ਜਗਦੀਸ਼ ਬਿਸ਼ਨੋਈ, ਜੈਤੋ ਦੇ ਐੱਸਐੱਚਓ ਜਸਬੀਰ ਸਿੰਘ ਤੇ ਬਾਜਾਖਾਨਾ ਦੇ ਐੱਸਐੱਚ ਅਮਰਜੀਤ ਸਿੰਘ ਪਹਿਲਾਂ ਹੀ ਮੌਕੇ ਉੱਤੇ ਮੌਜੂਦ ਸਨ।ਸਿੱਟ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਜੇ ਬਰਗਾੜੀ ਪੁਲਿਸ ਥਾਣੇ ਨੂੰ ਭੀੜ ਨੇ ਘੇਰਾ ਪਾਇਆ ਹੁੰਦਾ, ਤਾਂ ਇਹ ਸਾਰੇ ਅਧਿਕਾਰੀ ਉੱਥੇ ਮੌਜੂਦ ਹੋਣੇ ਸਨ। ਬਹਿਬਲ ਕਲਾਂ ਤੋਂ ਬਰਗਾੜੀ ਸਿਰਫ਼ 4–5 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਗਾ ਦੇ ਉਦੋਂ ਦੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਨੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਇਸ ਗੋਲੀਕਾਂਡ ਨਾਲ ਸਬੰਧਤ ਤੱਥ ਲੁਕਾਉਣ ਦੀ ਸਾਜ਼ਿਸ਼ ਰਚੀ ਸੀ। ਉਸ ਗੋਲੀ ਕਾਂਡ ਵਿੱਚ ਦੋ ਸਿੱਖ ਕਾਰਕੁੰਨ ਮਾਰੇ ਗਏ ਸਨ; ਜੋ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸ਼ਾਂਤਮਈ ਰੋਸ–ਧਰਨੇ ਉੱਤੇ ਬੈਠੇ ਸਨ।
ਪਰ ਜਾਂਚ ਟੀਮ ਇਸ ਗੋਲੀਕਾਂਡ ਪਿਛਲੇ ਕੋਈ ਸਿਆਸੀ ਸਬੰਧ ਲੱਭਣ ਤੋਂ ਨਾਕਾਮ ਰਹੀ ਹੈ। 792 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਿਤੇ ਵੀ ਅਜਿਹਾ ਕੋਈ ਜ਼ਿਕਰ ਨਹੀਂ ਹੈ ਕਿ ਇਸ ਗੋਲੀਕਾਂਡ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਕਿਤੇ ਕੋਈ ਭੂਮਿਕਾ ਰਹੀ ਹੈ। ਇਹ ਚਾਰਜਸ਼ੀਟ ਬੀਤੀ 24 ਅਪ੍ਰੈਲ ਨੂੰ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ।
ਬੇਅਦਬੀ ਦਾ ਮੁੱਦਾ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪੂਰੇ ਜ਼ੋਰ–ਸ਼ੋਰ ਨਾਲ ਉੱਠਿਆ ਸੀ।ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਵੀ ਗੰਭੀਰ ਕਿਸਮ ਦੇ ਦੋਸ਼ ਲੱਗੇ ਸਨ। ਪਿਛਲੇ ਵਰ੍ਹੇ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਹਵਾਲੇ ਕਰ ਦਿੱਤੀ ਸੀ, ਜੋ ਬਾਅਦ ’ਚ ਪੰਜਾਬ ਵਿਧਾਨ ਸਭਾ ਵਿੱਚ ਵੀ ਪੇਸ਼ ਕੀਤੀ ਗਈ ਸੀ।ਹੁਣ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਹੈ।

Real Estate