ISIS ਅੱਤਵਾਦੀਆਂ ਤੇ ਸ੍ਰੀਲੰਕਾ ਦੀ ਵੱਡੀ ਕਾਰਵਾਈ : 15 ਮਾਰ ਸੁੱਟੇ

4429

ਈਸਟਰ ਐਤਵਾਰ ਦੇ ਦਿਨ ਸ੍ਰੀਲੰਕਾ ਚ ਹੋੲੋ ਧਮਾਕਿਆਂ ਦੀ ਜ਼ਿੰਮੇਵਾਰੀ ਆਈਐਸ ਨੇ ਲਈ ਸੀ, ਇਨ੍ਹਾਂ ਬੰਬ ਧਮਾਕਿਆਂ ਚ 253 ਲੋਕਾਂ ਦੀ ਮੌਤ ਹੋ ਗਈ ਸੀ।ਜਿਸ ਤੋਂ ਬਾਅਦ ਸ੍ਰੀਲੰਕਾ ਦੇ ਸੁਰੱਖਿਆ ਬਲਾਂ ਵੱਲੋਂ ਦੇਸ਼ ਦੇ ਪੱਛਮੀ ਹਿੱਸਿਆ ਚ ਵਿਸ਼ਵ ਪੱਧਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਘਰਾਂ ਚ ਛਾਪੇਮਾਰੀ ਕਰਦਿਆਂ ਦੋ ਸ਼ੱਕੀ ਸਮੇਤ ਹੁਣ ਤਕ ਕੁੱਲ 15 ਅੱਤਵਾਦੀਆਂ ਨੂੰ ਮਾਰ ਮੁਕਾਏ ਜਾਣ ਦੀਆਂ ਖ਼ਬਰਾਂ ਹਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੀ ਜਾਣਕਾਰੀ ਸ਼ਨਿੱਚਰਵਾਰ ਨੂੰ ਸ੍ਰੀਲੰਕਾਈ ਫ਼ੌਜ ਅਤੇ ਪੁਲਿਸ ਨੇ ਦਿੱਤੀ ਹੈ।
ਬੁਲਾਰੇ ਮੁਤਾਬਕ ਜਦੋਂ ਫ਼ੌਜੀਆਂ ਨੇ ਕਲਮੁਨਈ ਸ਼ਹਿਰ ਚ ਸਥਿਤ ਇਕ ਘਰ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ 2 ਬੰਦੂਕਧਾਰੀਆਂ ਨੇ ਫ਼ੌਜੀਆਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਰਵਾਈ ਚ ਦੋਵੇਂ ਬੰਦੂਕਧਾਰੀ ਮਾਰੇ ਗਏ। ਬੁਲਾਰੇ ਨੈ ਕਿਹਾ ਕਿ ਗੋਲਾਬਾਰੀ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਸ੍ਰੀ ਲੰਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨਾਲ ਜੁੜੇ 130 ਤੋਂ ਵੱਧ ਸ਼ੱਕੀ ਸ੍ਰੀ ਲੰਕਾ ਚ ਸਰਗਰਮ ਹਨ।

Real Estate