ਸੰਨੀ ਦਿਓਲ ਦੀ ਇੱਕ ਮੁਸ਼ਕਿਲ ਤਾਂ ਟਲੀ

1287

ਕਵਿਤਾ ਖੰਨਾ ਆਜ਼ਾਦ ਉਮੀਦਵਾਰ ਵਜੋਂ ਚੋਣ ਨਹੀਂ ਲੜੇਗੀ

ਭਾਜਪਾ ਨੇ ਲੋਕ ਸਭਾ ਚੋਣਾਂ 2019 ਚ ਗੁਰਦਾਸਪੁਰ ਦੀ ਸੀਟ ਤੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਂਦਾਨ ਚ ਆਪਣਾ ਉਮੀਦਵਾਰ ਐਲਾਨਿਆ ਹੈ। ਸਨੀ ਦਿਓਲ ਹੁਣ ਜਿਹੇ ਭਾਜਪਾ ਚ ਸ਼ਾਮਲ ਹੋਏ ਹਨ । ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਦੀ ਉਮੀਦ ਕਰ ਰਹੀ ਮਰਹੂਮ ਆਗੂ ਅਤੇ ਅਦਾਕਾਰਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤੇ ਸਨ ਕਿ ਉਹ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੀ ਹਨ। ਉਨ੍ਹਾਂ ਕਿਹਾ ਸੀ ਕਿ ਭਾਜਪਾ ਦੇ ਕਿਨਾਰੇ ਕੀਤੇ ਜਾਣ ਮਗਰੋਂ ਗੁਰਦਾਸਪੁਰ ਤੋਂ ਬਹੁਤ ਸਾਰੇ ਲੋਕਾਂ ਦਾ ਉਨ੍ਹਾਂ ’ਤੇ ਦਬਾਅ ਹੈ। ਕਵਿਤਾ ਖੰਨਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਪਤੀ ਵਿਨੋਦ ਖੰਨਾ ਦੇ ਦਿਹਾਂਤ ਤੋਂ ਪਹਿਲਾਂ ਅਤੇ ਬਾਅਦ ਚ ਸਾਲਾਂ ਤਕ ਗੁਰਦਾਸਪੁਰ ਚ ਕੰਮ ਕੀਤਾ ਹੈ। ਜਿਸ ਤੋ ਮਗਰੋਂ ਅੱਜ ਕਵਿਤਾ ਖੰਨਾ ਨੇ ਕਿਹਾ ਕਿ ਇਹ ਮੇਰਾ ਫੈਸਲਾ ਹੈ ਕਿ ਮੈਂ ਇਸ ਮਾਮਲੇ ਨੂੰ ਵਿਅਕਤੀਗਤ ਮੁੱਦਾ ਨਹੀਂ ਬਣਾਉਣ ਜਾ ਰਹੀ ਬਲਕਿ ਇਹ ਮੇਰਾ ਵਿਅਕਤੀਗਤ ਤਿਆਗ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰਨ ਸਮਰਥਨ ਹੈ।ਜਿਸ ਤੋਂ ਬਾਅਦ ਹੁਣ ਕਵਿਤਾ ਖੰਨਾ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਦੀਆਂ ਖ਼ਬਰਾਂ ‘ਤੇ ਹੁਣ ਰੋਕ ਲੱਗ ਗਈ ਹੈ ਕਿਉਂਕਿ ਕਵਿਤਾ ਖੰਨਾ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਨਹੀਂ ਲੜੇਗੀ।

Real Estate