ਡੇਰਾ ਸਿਰਸਾ ਮੁਖੀ ਨੇ ਮੂੰਹ ਬੋਲੀ ਧੀ ਦੇ ਵਿਆਹ ਤੇ ਜਾਣ ਲਈ ਮੰਗੀ ਜਮਾਨਤ

1557

ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਹੱਤਿਆ ਕਾਂਡ ਮਾਮਲੇ ‘ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਜ਼ਮਾਨਤ ਦੀ ਮੰਗੀ ਹੈ। ਡੇਰਾ ਮੁਖੀ ਨੇ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ‘ਚ ਉਸ ਨੇ ਮੰਗ ਕੀਤੀ ਸੀ ਕਿ ਸਿਰਸਾ ‘ਚ ਉਸ ਦੀ ਮੂੰਹ ਬੋਲੀ ਧੀ ਦਾ ਵਿਆਹ ਹੋਣਾ ਹੈ, ਜਿਸ ‘ਚ ਉਹ ਸ਼ਾਮਲ ਹੋਣਾ ਚਾਹੁੰਦਾ ਹੈ।ਇਸ ਪਟੀਸ਼ਨ ‘ਤੇ ਹਾਈ ਕੋਰਟ ‘ਚ ਸੁਣਵਾਈ ਹੋਈ। ਅਦਾਲਤ ਨੇ ਹਰਿਆਣਾ ਸਰਕਾਰ ਅਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪ੍ਰਦੇਸ਼ ਸਰਕਾਰ ਅਤੇ ਸੀਬੀਆਈ ਤੋਂ ਪੁੱਛਿਆ ਕਿ ਜੇ ਡੇਰਾ ਮੁਖੀ ਨੂੰ ਜਮਾਨਤ ਦੇ ਦਿੱਤੀ ਜਾਵੇ ਤਾਂ ਕੀ ਇਸ ਨਾਲ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਕੋਈ ਅਸਰ ਪਵੇਗਾ? ਇਸ ਨੋਟਿਸ ਦਾ ਜਵਾਬ ਹਰਿਆਣਾ ਸਰਕਾਰ ਅਤੇ ਸੀਬੀਆਈ ਨੂੰ 1 ਮਈ ਤੱਕ ਦੇਣਾ ਹੈ।ਦੂਜੇ ਪਾਸੇ 29 ਅਪ੍ਰੈਲ 2019 ਨੂੰ ਡੇਰਾ ਸੱਚਾ ਸੌਦਾ ਦੇ ਸਿਰਸਾ ਡੇਰੇ ’ਚ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਸ ‘ਤੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਤਾਂ ਖਾਸ ਤੌਰ ‘ਤੇ ਹਨ।ਅਧਿਕਾਰਤ ਤੌਰ ‘ਤੇ ਭਾਵੇਂ ਇਹ ਡੇਰੇ ਦਾ 71ਵਾਂ ਸਥਾਪਨਾ ਦਿਵਸ ਅਤੇ ‘ਜਾਮ-ਏ-ਇੰਸਾ’ ਦੀ 13ਵੀਂ ਵਰ੍ਹੇਗੰਢ ਹੈ, ਪਰ ਡੇਰੇ ਉੱਪਰ ਨਜ਼ਰ ਰੱਖਦੇ ਲੋਕਾਂ ਅਨੁਸਾਰ ਇਹ 2019 ਦੀਆਂ ਲੋਕ ਸਭਾ ਚੋਣਾਂ ਲਈ ਡੇਰਾ ਸਮਰਥਕਾਂ ਦੀ ਲਾਮਬੰਦੀ ਹੈ।ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਬਲਾਤਕਾਰ ਮਾਮਲੇ ਵਿੱਚ 25 ਅਗਸਤ 2017 ਨੂੰ ਜੇਲ੍ਹ ਜਾਣ ਤੋਂ ਬਾਅਦ ਡੇਰੇ ’ਚ ਹੋਣ ਵਾਲਾ ਇਹ ਸਭ ਤੋਂ ਵੱਡਾ ਇਕੱਠ ਹੋਵੇਗਾ।ਜਿਸ ‘ਜਾਮ-ਏ-ਇੰਸਾ’ ਦੀ ਵਰ੍ਹੇਗੰਢ ਦੇ ਬਹਾਨੇ ਡੇਰਾ ਪ੍ਰੇਮੀ ਇਕੱਠੇ ਹੋ ਰਹੇ ਹਨ, ਉਸ ਕਾਰਨ ਹੀ ਅਕਾਲ ਤਖ਼ਤ ਨੇ ਸਿੱਖਾਂ ਨੂੰ ਡੇਰੇ ਨਾਲ ਸਾਂਝ ਨਾ ਰੱਖਣ ਦੇ ਹੁਕਮ ਦਿੱਤੇ ਸਨ।
ਉਂਝ ਪੰਜਾਬ ’ਚ ਅਕਾਲੀ ਦਲ ਅਤੇ ਕਾਂਗਰਸ ਸਣੇ ਪ੍ਰਮੁੱਖ ਸਿਆਸੀ ਧਿਰਾਂ ਡੇਰੇ ਦੀਆਂ ਵੋਟਾਂ ਜਨਤਕ ਤੌਰ ‘ਤੇ ਮੰਗਣ ਤੋਂ ਇਨਕਾਰ ਕਰ ਰਹੀਆਂ ਹਨ।ਡੇਰਾ ਪ੍ਰੇਮੀਆਂ ਵੱਲੋਂ ਡੇਰੇ ਦੇ ਪ੍ਰਭਾਵ ਵਾਲੇ ਪੰਜਾਬ ਦੇ 8 ਜ਼ਿਲ੍ਹਿਆਂ ਸਣੇ ਹਰਿਆਣਾ ਵਿੱਚ 17 ਅਪ੍ਰੈਲ ਨੂੰ ਤੇ ਫਿਰ 21 ਅਪ੍ਰੈਲ ਨੂੰ ਰਾਜਸਥਾਨ, ਉਤਰਾਖੰਡ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ‘ਨਾਮ ਚਰਚਾ’ ਕੀਤੀ ਗਈ। ਡੇਰਾ ਇਨ੍ਹਾਂ ਇਕੱਠਾਂ ਨੂੰ ਨਿਰੋਲ ਧਾਰਮਿਕ ਗਤੀਵਿਧੀ ਦੱਸ ਰਿਹਾ ਹੈ।

Real Estate