ਕਰਤਾਰਪੁਰ ਲਾਂਘੇ ਸਬੰਧੀ ਭਾਰਤ ਕਰ ਰਿਹਾ ਦੇਰੀ ,ਪਾਕਿਸਤਾਨ ਦਾ ਦੋਸ਼

1228

ਪਾਕਿਸਤਾਨ ਨੇ ਭਾਰਤ ’ਤੇ ਸ੍ਰੀ ਕਰਤਾਪੁਰ ਸਾਹਿਬ ਲਾਂਘਾ ਸ਼ੁਰੂ ਕਰਨ ਸਬੰਧੀ ਸਮਝੌਤੇ ’ਤੇ ਅੰਤਿਮ ਸਹਿਮਤੀ ਲਈ ਉੱਚ ਪੱਧਰੀ ਗੱਲਬਾਤ ਵਿੱਚ ਦੇਰੀ ਕਰਨ ਦੇ ਦੋਸ਼ ਲਾਏ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਕਿਹਾ, ‘‘ਪਾਕਿਸਤਾਨ ਚਾਹੁੰਦਾ ਹੈ ਕਿ ਕਰਤਾਰਪੁਰ ਲਾਂਘਾ ਮਿਥੇ ਸਮੇਂ ’ਤੇ ਚਾਲੂ ਹੋ ਜਾਵੇ ਪਰ ਭਾਰਤ ਸਰਕਾਰ ਉੱਚ ਪੱਧਰੀ ਮੀਟਿੰਗਾਂ ਕਰਨ ਲਈ ਦੇਰੀ ਕਰ ਰਹੀ ਹੈ। ’’
ਬੀਤੀ 16 ਅਪਰੈਲ ਨੂੰ ਕੀਤੀ ਮੀਟਿੰਗ ਵਿੱਚ ਭਾਰਤ ਅਤੇ ਪਾਕਿਸਤਾਨ ਵਲੋਂ ਪ੍ਰਸਤਾਵਿਤ ਲਾਂਘੇ ਦੇ ਤਕਨੀਕੀ ਪੱਖਾਂ ਬਾਰੇ ਵਿਚਾਰ -ਵਟਾਂਦਰਾ ਕੀਤਾ ਗਿਆ ਸੀ। ਪ੍ਰਸਤਾਵਿਤ ਲਾਂਘੇ ਕੋਲ ਕੱਚੇ ਲਾਏ ਟੈਂਟਾਂ ਵਿੱਚ ਚਾਰ ਘੰਟੇ ਚੱਲੀ ਇਸ ਮੀਟਿੰਗ ਵਿੱਚ ਦੋਵਾਂ ਮੁਲਕਾਂ ਦੇ ਮਾਹਿਰਾਂ ਅਤੇ ਤਕਨੀਸ਼ੀਅਨਾਂ ਨੇ ਪੁਲ ਦੇ ਮੁਕੰਮਲ ਹੋਣ ਦਾ ਸਮਾਂ, ਸੜਕਾਂ ਅਤੇ ਲਾਂਘੇ ਦੇ ਇੰਜਨੀਅਰਿੰਗ ਪੱਖਾਂ ’ਤੇ ਵਿਚਾਰ ਕੀਤਾ ਸੀ। ਮੀਟਿੰਗ ਤੋਂ ਬਾਅਦ ਫੈਸਲ ਨੇ ਕਿਹਾ ਸੀ ਕਿ ਕਰਤਾਰਪੂਰ ਲਾਂਘੇ ’ਤੇ ਪਾਕਿਸਤਾਨ ਵਾਲੇ ਪਾਸੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

Real Estate