ਖਹਿਰਾ ਨੇ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ ਆਪਣਾ ਅਸਤੀਫ਼ਾ

ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਬਾਗੀ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਵੀਰਵਾਰ ਨੂੰ ਆਪਣੇ ਵਿਧਾਇਕ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ। ਸੁਖਪਾਲ ਖਹਿਰਾ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ‘ਤੋਂ ਵੱਖ ਹੋ ਕੇ ਆਪਣੀ ‘ਪੰਜਾਬ ਏਕਤਾ ਪਾਰਟੀ’ ਚਲਾਉਣ ਵਾਲੇ ਖਹਿਰਾ ਦੀ ਵਿਧਾਨ ਸਭਾ ਵਿੱਚੋਂ ਮੈਂਬਰੀ ਰੱਦ ਕਰਨ ਲਈ ‘ਆਪ’ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖਤੀ ਤੌਰ ‘ਤੇ ਅਪੀਲ ਕੀਤੀ ਹੋਈ ਸੀ। ਖਹਿਰਾ ਦੇ ਅਸਤੀਫ਼ੇ ‘ਤੇ ਫੈਸਲਾ ਸਪੀਕਰ ਨੇ ਕਰਨਾ ਹੈ। ਹਾਲਾਂਕਿ, ਐਚਐਸ ਫੂਲਕਾ ਵੀ ਵਿਧਾਇਕੀ ਤੋਂ ਅਸਤੀਫ਼ਾ ਦੇ ਚੁੱਕੇ ਪਰ ਉਨ੍ਹਾਂ ਦਾ ਅਸਤੀਫ਼ਾ ਵੀ ਹਾਲੇ ਅੱਧ-ਵਿਚਾਲੇ ਹੀ ਹੈ ।

Real Estate