ਸ੍ਰੀਲੰਕਾ ਬੰਬ ਧਮਾਕੇ ISIS ਨੇ ਕਰਵਾਏ

2922

ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ’ਚ ਐਤਵਾਰ ਨੂੰ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰ ਆਖ਼ਰਕਾਰ ਇਸਲਾਮਿਕ ਸਟੇਟ ਨੇ ਲੈ ਲਈ ਹੈ। ਉਂਝ ਇਸ ਜ਼ਿੰਮੇਵਾਰੀ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਘਿਨਾਉਣਾ ਕਾਰਾ ਦਰਅਸਲ ਹੁਣ ਨਿਊਜ਼ੀਲੈਂਡ ’ਚ ਕ੍ਰਾਈਸਟਚਰਚ ਵਿਖੇ ਬੀਤੀ 15 ਮਾਰਚ ਨੂੰ ਇੱਕ ਮਸਜਿਦ ਵਿੱਚ ਹੋਏ 50 ਵਿਅਕਤੀਆਂ ਦੇ ਵਹਿਸ਼ੀਆਨਾ ਕਤਲ ਦੀ ਜਵਾਬੀ ਕਾਰਵਾਈ ਮੰਨਿਆ ਜਾ ਰਿਹਾ ਹੈ। ਸ੍ਰੀ ਲੰਕਾ ਦੇ ਧਮਾਕਿਆਂ ਨੇ 321 ਵਿਅਕਤੀਆਂ ਦੀ ਜਾਨ ਲੈ ਲਈ ਸੀ। ਇਨ੍ਹਾਂ ਧਮਾਕਿਆਂ ਦੇ ਸਿਲਸਿਲੇ ਵਿੱਚ ਦਰਜਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਉੱਤੇ ਸ੍ਰੀ ਲੰਕਾ ਦੇ ਉੱਪ–ਰੱਖਿਆ ਮੰਤਰੀ ਨੇ ਸ੍ਰੀ ਲੰਕਾ ਦੀਆਂ ਹਿੰਸਕ ਕਾਰਵਾਈਆਂ ਨੂੰ ਅੱਤਵਾਦੀਆਂ ਦੀ ਜਵਾਬੀ ਕਾਰਵਾਈ ਦੱਸਿਆ ਸੀ।

Real Estate