ਵਿਦੇਸ਼ ‘ਚ ਚ ਮੇਰੀ ਪਹਿਲੀ ਜੌਬ -ਭਾਗ 3 (ਕੈਨੇਡਾ ਅਮਰੀਕਾ ਦੀਆਂ ਕੁਝ ਯਾਦਾਂ)

1533

ਜਗਰੂਪ ਸਿੰਘ ਬਾਠ

21 ਜਨਵਰੀ ਨੂੰ ਜਦੋ ਮੈ ਘਰੋ ਤੁਰਿਆਂ ਸੀ ਤਾਂ ਏਜੰਟ ਮੈਨੂੰ ਕਹਿੰਦਾ ਸੀ ਕੇ ਇੱਕ ਹਫ਼ਤੇ ਵਿੱਚ ਜਹਾਜ ਚੜਾ ਦੈਊ-ਪਰ ਚੜਾਇਆ ਉਸਨੇ 24 ਅਪ੍ਰੈਲ ਨੂੰ-ਸਾਨੂੰ ਦਿੱਲੀ ਦੇ ਪਹਾੜਗੰਜ ਹੋਟਲ ਵਿੱਚ ਇੱਕ ਸਾਨਦਾਰ ਕਮਰਾ ਦਿੱਤਾ ਗਿਆ-ਤੀਜੇ ਚੋਥੇ ਦਿਨ ਇੱਕ ਐਰਸੋਕਰੇਟ ਦੀ ਬੋਤਲ ਏਜੰਟ ਦੇ ਬੰਦੇ ਦੇ ਜਾਦੇ -ਮੈ ਨਹੀ ਮੇਰੇ ਨਾਲ ਪੱਚੀ ਤੀਹ ਮੁੰਡੇ ਹੋਰ ਸਨ,ਜਿੱਥੇ ਹਰਵਕਤ ਤੀਆਂ ਵਰਗਾ ਮਹੌਲ ਹੁੰਦਾ-ਅਸੀ ਸਾਰੇ ਰਲਕੇ ਬੰਗਲਾਸਾਬ ਗੁਰਦੁਆਰੇ ਜ਼ਰੂਰ ਜਾਦੇ ਤੇ ਦੁਪਿਹਰੇ ਸੁਖਮਣੀ ਸਾਬ ਦਾ ਪਾਠ ਜ਼ਰੂਰ ਕਰਦੇ-ਏਜੰਟ ਮੁੰਡਿਆਂ ਨੂੰ ਹਰ ਹਫ਼ਤੇ ਜਹਾਜ ਚੜਾਉਦੇ,ਉਸ ਵਿੱਚੋਂ ਦਸਾਂ ਚੋ ਅੱਠ ਮੁੰਡੇ ਰਾਹ ਵਿੱਚੋਂ ਝੂਠੇ ਪੇਪਰਾਂ ਕਾਰਨ ਫੜੇ ਜਾਦੇ ਤੇ ਵਾਪਸ ਆ ਜਾਦੇ-ਅਸੀ ਡਰ ਨਾਲ ਹੋਰ ਪਾਠ ਕਰਨ ਲੱਗ ਜਾਦੇ-ਏਜੰਟ ਇੱਕ ਦੋ ਵਾਰ ਮੇਰੀ ਪੂਰੀ ਤਿਆਰੀ ਕਰਕੇ ਲੈਕੇ ਗਿਆ ਏਅਰਪੋਰਟ ਤੇ ਚੜਾਉਣ ਲਈ-ਪਰ ਉੱਥੇ ਸਖ਼ਤੀ ਜਾਂ ਸੈਟਿੰਗ ਨਾ ਹੋਣ ਕਰਕੇ ਵਾਪਸ ਲੈਆਇਆ
ਮੈ ਸ਼ਰਮ ਦਾ ਮਾਰਾ ਪਿੰਡ ਵਾਪਸ ਨਾ ਜਾਵਾਂ,ਕੇ ਲੋਕੀ ਝੇਡਾਂ ਕਰਨਗੇ-ਬਾਪੂ ਤੇ ਸਾਲਾ ਮੇਰਾ ਸਾਰੀ ਖੇਤੀ ਦੀ ਨਿਗਰਾਨੀ ਰੱਖ ਰਹੇ ਸੀ-ਪਿੰਡ ਵਾਲਿਆ ਨੂੰ ਸਭ ਪਤਾ ਸੀ ਕੇ ਮੈ ਬਾਹਰ ਏਜੰਟ ਦੇ ਧੱਕੇ ਚੜਿਆ ਹੈ,ਜਦੋ ਲੋਕ ਮੇਰੇ ਬਾਪੂ ਨੂੰ ਪੁੱਛਿਆਂ ਕਰਨ ਵੀ ਰੂਪ ਕਿੱਧਰ ਗਿਆ ਤਾਂ ਬਾਪੂ ਨੇ ਕਹਿਣਾ ਉਸਨੇ ਤਾਂ ਯੂ।ਪੀ। ਜਾ ਕੇ ਪੈਲੀ ਠੇਕੇ ਤੇ ਲੈ ਲਈ-ਮੇਰੇ ਨਾਲ ਦਾ ਸਾਥੀ ਪੰਜ ਛੇ ਗੇੜੇ ਪਿੰਡ ਕੱਢ ਆਇਆ ਸੀ-ਪਰ ਮੈ ਸਟੈਂਡ ਲੈ ਲਿਆ ਸੀ ਕੇ ਪਿੰਡ ਨਹੀ ਜਾਣਾ,ਜਿੰਨਾਂ ਚਿਰ ਏਜੰਟ ਹੱਥ ਖੜੇ ਨਹੀ ਕਰਦਾ
ਮੈ ਏਜੰਟ ਨੂੰ ਡਰਾਵਾ ਦੇਣਾ ਕੇ ਜੇ ਨਾ ਚੜਾਇਆ ਤਾਂ ਮੈ ਰਾਮੂੰਵਾਲੀਆ ਨੂੰ ਦੱਸ ਦੇਣਾ-ਕਿਉਂਕਿ ਰਾਮੂੰਵਾਲੀਆ ਦੀ ਦਿੱਲੀ ਕੋਠੀ ਚ ਪਹਿਲਾ ਮੈ ਇੱਕ ਦੋ ਵਾਰ ਜਾ ਆਇਆ ਸੀ-ਉਦੋਂ ਰਾਮੂੰਵਾਲੀਆ ਏਜੰਟਾਂ ਦੇ ਮਗਰ ਕਾਫ਼ੀ ਪਿਆ ਸੀ -ਪਤਾ ਨਹੀ ਉਸਦੇ ਡਰ ਕਰਕੇ ਜਾਂ ਉਜ ਹੀ,ਆਖਰ ਏਜੰਟ ਨੇ ਮੈਨੂੰ 24ਅਪਰੈਲ ਨੂੰ ਜਗਰੂਪ ਸਿੰਘ ਤੋ ਜਗਦੀਸ਼ ਲਾਲ ਬਣਾ ਕੇ ਜਹਾਜ ਚੜਾਂ ਦਿੱਤਾ-ਜਰਮਨ ਮੇਰੀ ਸਟੇਅ ਸੀ 6ਘੰਟੇ ਦੀ-ਮੈ ਪਿਛਲੇ ਤਿੰਨ ਮਹੀਨੇ ਮੁੰਡਿਆਂ ਤੇ ਏਜੰਟਾਂ ਦੀਆ ਗੱਲਾਂ ਸੁਣ ਸੁਣ ਕੇ ਅੱਧਾ ਏਜੰਟ ਬਣ ਗਿਆ ਸੀ-ਮੈ ਕਨੇਡਾ ਉਤਰਕੇ ਕਿਹੜਾ ਡਰਾਮਾ ਕਰਨਾ,ਮੈਨੂੰ ਸਭ ਪਤਾ ਸੀ-ਮੈਨੂੰ ਇਹ ਵੀ ਪਤਾ ਸੀ ਕੇ ਜੇ ਜਰਮਨ ਫਸ ਗਿਆ ਤਾਂ ਸਿੱਧੀ ਵਾਪਸੀ ਦਿੱਲੀ ਦੀ ਹੋਵੇਗੀ-ਜੇ ਕਿਤੇ ਜਰਮਨ ਤੋ ਉਡ ਗਿਆ ਤਾ ਮੈਨੂੰ ਮੋੜਨ ਵਾਲੀ ਕੋਈ ਹਸਤੀ ਨਹੀ ਜੰਮੀ-ਅਖੀਰ ਛੇ ਘੰਟੇ ਦੀ ਸਟੇਅ ਤੋ ਬਾਅਦ ਮੇਰੇ ਪੇਪਰ ਵਰਕ ਚੈਕ ਕੀਤਾ,ਜਿਸਤੇ ਏਜੰਟ ਨੇ ਝੂਠੇ ਪੇਪਰ ਬਣਾ ਕੇ ,ਕਿਸੇ ਕੁੜੀ ਤੋ ਮੈਨੂੰ ਕਨੇਡਾ ਤੋ ਸਪੌਸਰ ਕਰਵਾਇਆਂ ਸੀ-ਸਾਰਿਆ ਵਿੱਚ ਮੈ ਹੀ ਇਕੱਲਾ ਪੱਗ ਵਾਲਾ ਸੀ-ਡਰ ਨਾਲ ਮੇਰੀਆ ਲੱਤਾਂ ਕੰਬ ਰਹੀਆ ਸਨ-ਮੇਰੇ ਲਈ ਇਹ ਇਮਤਿਹਾਨ ਦੀ ਘੜੀ ਸੀ
ਅਖੀਰ ਚੈਕਿੰਗ ਤੋ ਬਾਅਦ ਮੈਨੂੰ ਜਹਾਜ ਵਿੱਚ ਜਾਣ ਦੀ ਇਜਾਜ਼ਤ ਮਿਲ ਗਈ-ਜ਼ਿਹਨਾਂ ਚਿਰ ਜਹਾਜ ਉਡਦਾ ਨਹੀ ਸੀ,ਮੈਨੂੰ ਉਹਨਾ ਚਿਰ ਧੁੜਕੂ ਲੱਗਾ ਰਿਹਾ,ਕਿਉਕੇ ਕਈ ਮੁੰਡਿਆਂ ਉਹਨਾਂ ਨੇ ਜਹਾਜ ਬੈਠਿਆ ਨੂੰ ਵੀ ਪਿੱਛੋਂ ਮਿਲੀ ਵਾਇਰਲੈਸ ਜ਼ਰੀਏ ਫੜ ਵਾਪਸ ਜਹਾਜ ਚੜਾਂ ਦਿੱਤਾ ਸੀ
ਆਖਰ ਜਹਾਜ ਉਡ ਪਿਆ-ਹੁਣ ਮੇਰਾ ਦਿਲ ਅੰਦਰੋਂ ਲੁੱਡੀਆਂ ਪਾ ਰਿਹਾ ਸੀ-ਮੇਰਾ ਜੀਅ ਕਰੇ ਕੇ ਸੀਟ ਤੇ ਹੀ ਭੰਗੜਾ ਪਾਉਣ ਲੱਗ ਜਾਵਾ-ਮੈਨੂੰ ਸਾਰਾ ਕੁਝ ਇੱਕ ਸੁਪਨੇ ਵਾਂਗੂੰ ਲੱਗ ਰਿਹਾ ਸੀ-ਗੋਰੀਆ ਨੂੰ ਪਹਿਲੀ ਵਾਰ ਨੇੜਿਉ ਦੇਖਣਾ ਮੇਰੇ ਲਈ ਹੈਰਾਨੀਜਨਕ ਸੀ-ਆਖਰ ਨਰਮ ਤੇ ਕੂਲੇ ਜਿਹੇ ਹੱਥਾਂ ਵਾਲੀ ਹੋਸਟਿਸ ਨੇ ਮੈਨੂੰ ਜਦੋ ਪੈਗ ਬਣਾਕੇ ਦਿੱਤਾ ਤਾ ਮੇਰਾ ਅੰਦਰਲਾ ਮਰਦ ਹੋ ਹੋਰ ਦਲੇਰ ਹੋ ਗਿਆ-ਨਸ਼ੇ ਤੇ ਕਨੇਡਾ ਦੇ ਚਾਅ ਚ ਸਾਰੇ ਜਹਾਜ ਬੈਠੇ ਗੋਰੇ ਗੋਰੀਆ ਮੈਨੂੰ ਕੀੜੇ ਮਕੌੜੇ ਜਿਹੇ ਲੱਗਣ -ਜਿਵੇ ਮੈ ਉਹਨਾਂ ਤੋ ਕਿਤੇ ਜ਼ਿਆਦਾ ਖੁਸਕਿਸਮਤ ਬੰਦਾ ਹੋਵਾਂ
ਨਸ਼ਾ ਇਹੋ ਜਿਹੀ ਚੀਜ ਹੁੰਦਾ-ਸੱਤ ਮੀਟਰ ਦੀ ਬੰਨੀ ਪੱਗ ਨਾਲ ਹੁਣ ਮੇਰੇ ਸਿਰ ਚ ਖੁਰਕ ਹੋਣ ਲੱਗ ਪਈ-ਮੈ ਸੀਟ ਤੋ ਇੱਕ ਫੁੱਟ ਉੱਚਾ ਉਠ ਕੇ ਜਦੋ ਪਿੱਛੇ ਨੂੰ ਨਜ਼ਰ ਘੁੰਮਾਈ ਤਾਂ ਮੈਨੂੰ ਬਾਥਰੂਮ ਨਜ਼ਰ ਪੈ ਗਿਆ-ਇੱਕਦਮ ਮੇਰੇ ਦਿਮਾਗ ਨੇ ਇਕੱਠੀਆਂ ਹੀ ਦੋ ਤਿੰਨ ਸਕੀਮਾਂ ਸੋਚ ਲਈਆ ਜੋ ਬਾਥਰੂਮ ਵਿੱਚ ਪੂਰੀਆ ਹੋਣੀਆ ਸੀ-ਕਾਫ਼ੀ ਜਦੋਂ-ਜਹਿਦ ਤੋ ਬਾਅਦ ਆਖਰ ਬਾਥਰੂਮ ਦਾ ਡੋਰ ਖੋਲ ਹੀ ਲਿਆ
ਹੁਣ ਇਸ ਬਾਥਰੂਮ ਚ ਹੋਣੀ ਸੀ ਮੇਰੇ ਭਵਿੱਖ ਦੀ ਰਣਨੀਤੀ

Real Estate