ਟਿਕਟ ਨਾ ਮਿਲਣ ਤੇ ਸਾਂਪਲਾ ਬੋਲੇ “ਭਾਜਪਾ ਨੇ ਗਊ ਹੱਤਿਆ ਕਰ ਦਿੱਤੀ”

1372

ਚੌਕੀਦਾਰ ਦਾ ਅਹੁਦਾ ਵੀ ਤਿਆਗਿਆ

ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ‘ਤੇ ਰਹਿ ਚੁੱਕੇ ਤੇ ਕੇਂਦਰ ਸਰਕਾਰ ਦੇ ਮੰਤਰੀ ਵਿਜੇ ਸਾਂਪਲਾ ਕਹਿ ਰਹੇ ਹਨ ‘ਕੋਈ ਦੋਸ਼ ਤਾਂ ਦੱਸ ਦਿੰਦੇ। ਮੇਰੀ ਗਲਤੀ ਕੀ ਹੈ।’ ਇਹ ਕੋਈ ਮੁਲਜ਼ਮ ਨਹੀਂ ।ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹਨ। ਭਾਜਪਾ ਵੱਲੋਂ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੇ ਜਾਣ ਕਾਰਨ ਵਿਜੇ ਸਾਂਪਲਾ ਦੀ ਟਿਕਟ ਕੱਟੀ ਗਈ ਹੈ।ਇਸ ਦਾ ਦੁੱਖ ਉਨ੍ਹਾਂ ਟਵਿੱਟਰ ਉੱਤੇ ਖੁੱਲ੍ਹ ਕੇ ਜ਼ਾਹਿਰ ਕੀਤਾ ਅਤੇ ਆਪਣੇ ਨਾਮ ਅੱਗੋਂ ‘ਚੌਕੀਦਾਰ’ ਸ਼ਬਦ ਵੀ ਹਟਾ ਦਿੱਤਾ। ਉਨ੍ਹਾਂ ਲਿਖਿਆ, “ਮੇਰੇ ‘ਤੇ ਭ੍ਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਹੈ। ਆਚਰਨ ‘ਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਖੇਤਰ ਵਿੱਚ ਹਵਾਈ ਅੱਡਾ ਬਣਵਾਇਆ। ਰੇਲ ਗੱਡੀਆਂ ਚਲਾਈਆਂ, ਸੜਕਾਂ ਬਣਵਾਈਆਂ। ਜੇ ਇਹੀ ਦੋਸ਼ ਹੈ ਤਾਂ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾ ਦੇਵਾਂਗਾ ਕਿ ਉਹ ਅਜਿਹੀਆਂ ਗਲਤੀਆਂ ਨਾ ਕਰਨ।”ਇਸ ਤੋਂ ਬਾਅਦ ਵਿਜੇ ਸਾਂਪਲਾ ਨੇ ਇੱਕ ਹੋਰ ਟਵੀਟ ਕੀਤਾ ਕਿ ਭਾਜਪਾ ਨੇ ਗਊ ਹੱਤਿਆ ਕੀਤੀ ਹੈ।
ਵਿਜੇ ਸਾਂਪਲਾ ਨੂੰ ਪਿੱਛੇ ਕਰਨ ਦਾ ਕੰਮ ਤਾਂ ਸਾਲ 2018 ਵਿੱਚ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਨ੍ਹਾਂ ਨੂੰ ਦੀ ਥਾਂ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੀ ਕਮਾਂਡ ਦੇ ਦਿੱਤੀ ਗਈ।ਵਿਜੇ ਸਾਂਪਲਾ ਪੰਜਾਬ ਵਿੱਚ ਭਾਜਪਾ ਦੇ ਚਿਹਰੇ ਹਨ। ਉਹ ਪੰਜਾਬ ਭਾਜਪਾ ਦੇ ਐਸਸੀ ਮੋਰਚਾ ਦੇ ਪ੍ਰਧਾਨ ਵੀ ਰਹੇ ਹਨ। ਇੱਕ ਸਰਪੰਚ ਤੋਂ ਕੇਂਦਰੀ ਮੰਤਰੀ ਤੱਕ ਵਿਜੇ ਸਾਂਪਲਾ ਨੇ ਭੂਮਿਕਾ ਨਿਭਾਈ ਹੈ। ਇਸੇ ਵੇਲੇ ਵੀ ਹੁਸ਼ਿਆਰਪੁਰ ਵਿੱਚ ਸਾਂਪਲਾ ਟਿਕਟ ਦੀ ਰੇਸ ਵਿੱਚ ਸਨ।

Real Estate