ਵਿਦੇਸ਼ ‘ਚ ਚ ਮੇਰੀ ਪਹਿਲੀ ਜੌਬ -ਭਾਗ 2 (ਬਾਹਰਲੇ ਮੁੱਲਕ ਦੀਆ ਕੁਝ ਯਾਦਾਂ)

ਜਗਰੂਪ ਸਿੰਘ ਬਾਠ

ਟੋਰੰਟੋ ਆਉਣ ਤੋ ਪਹਿਲਾ ਦੱਸ ਦਿਆਂ ਮੇਰਾ ਬਾਹਰ ਆਉਣ ਦਾ ਕੋਈ ਇਰਾਦਾ ਨਹੀ ਸੀ।ਮੇਰਾ ਦੋਸਤ ਆਪਣੇ ਰਿਸ਼ਤੇਦਾਰ ਲਈ ਪੈਸੇ ਮੰਗਣ ਆਇਆ ਸੀ ਜਿਸਨੇ ਕੈਨੇਡਾ ਜਾਣਾ ਸੀ ਏਜੰਟ ਰਾਹੀਂ ਤੇ ਕਹਿੰਦਾ ਕੈਨੇਡਾ ਦੇ ਦੋ ਪੱਕੇ ਵੀਜ਼ੇ ਆਏ ਪਏ,ਬੱਸ ਇੱਕ ਬੰਦਾ ਹੋਰ ਚਾਹੀਦਾ-ਮੇਰਾ ਮਨ ਬੇਈਮਾਨ ਹੋ ਗਿਆ,ਮੈ ਸੋਚਿਆ ਜੇ ਏਜੰਟ ਸਿੱਧਾ ਭੇਜਦਾ ਤਾਂ ਸੌਦਾ ਮਾੜਾ ਨਹੀ-ਬੱਸ ਫੇਰ ਕੀ ਏਜੰਟ ਨੂੰ ਛੇ ਲੱਖ ਦਿੱਤਾ ਤੇ ਅਸੀ ਦੋਵੇ ਜਾਣੇ ਦਿੱਲੀ ਚਲੇ ਗਏ-ਮੈਨੂੰ ਪਹਿਲੀ ਵਾਰ ਪਤਾ ਲੱਗਾ ਕੇ ਜੋ ਏਜੰਟ ਕਹਿੰਦੇ ਹਨ ਉਹ ਸੱਚ ਨਹੀ ਹੁੰਦਾ-ਜਿਹੜਾ ਏਜੰਟ ਕਹਿੰਦਾ ਸੀ ਇੱਕ ਹਫ਼ਤੇ ਵਿੱਚ ਭੇਜ ਦੇਵਾਂਗੇ,ਉਸਨੇ ਤਿੰਨ ਮਹੀਨੇ ਲਾ ਦਿੱਤੇ-ਮੇਰੇ ਨਾਲ ਦਾ ਭਾਈ ਸਾਬ (ਜੋ ਡੈਮਰੂ ਤੋ ਸੀ)ਅਜੇ ਤੱਕ ਨਹੀ ਆਇਆ-ਜਿਸਨੇ ਮੈਨੂੰ ਤਿਆਰ ਕੀਤਾ ਸੀ-ਏਜੰਟ ਉਸਦਾ ਛੇ ਲੱਖ ਰੁਪਿਆ ਵੀ ਮਾਂਜ ਗਿਆ
ਮੈ ਤੁਹਾਨੂੰ ਦੱਸ ਦਿਆ ਕੇ ਜਦੋ ਮੈ ਆਇਆ,ਉਸ ਵਕਤ ਮੈ ਸਾਡੇ ਏਰੀਆ ਦਾ ਸਫਲ ਕਿਸਾਨ ਸੀ-ਮੈ ਚੜਦੀ ਉਮਰ ਚ ਹੀ ਪੰਜਾਬ ਕਿਸਾਨ ਕਲੱਬ ਦਾ ਮੈਂਬਰ ਬਣ ਗਿਆ ਸੀ ਜਿਸਦੀ ਮਹੀਨੇ ਦੇ ਪਹਿਲੇ ਵੀਰਵਾਰ ਯੂਨਵਰਸਿਟੀ ਲੁਧਿਆਣੇ ਮੀਟਿੰਗ ਹੁੰਦੀ ਸੀ-ਮੈ ਬਾਪੂ ਤੋ ਚੋਰੀ ਨਿਕਲ ਜਾਣਾ ਮੀਟਿੰਗ ਅਟੈਡ ਕਰਨ-ਮੈ ਜਿਸ ਸਾਲ ਬਾਹਰ ਆਇਆ ਉਸ ਵਕਤ ਕੁਝ ਠੇਕੇ ਤੇ ਕੁਝ ਆਪਣੀ ਪੈਲੀ 60 ਕਿੱਲਿਆਂ ਦੀ ਖੇਤੀ ਕਰਦਾ ਸੀ-ਬਾਪੂ ਮੇਰਾ ਮਿਹਨਤੀ ਬਹੁਤ ਸੀ ਮੈ ਤਾਂ ਜ਼ਿਆਦਾ ਮਨੈਜਮੈਟ ਤੇ ਨਾਲ ਨਾਲ ਕੰਮ ਵੀ ਕਰਾਉਂਦਾ ਸੀ-ਉਸ ਵਕਤ ਮੈ ਆਲੂ,ਗੰਨਾ ,ਮਟਰ, ਛੋਲੇ ,ਗੰਡੇ,ਮਿਰਚਾਂ ਨਰਮਾ,ਕਣਕ ਝੋਨਾ ਬੀਜਦਾ ਸੀ-ਜਦੋ ਮੈ ਬਾਹਰ ਆਇਆ ਉਸ ਸਾਲ ਗੰਨੇ ਦਾ ਬੀਜ ਮੈ ਯੂਪੀ ਤੋ ਬੀਜ ਲਿਆਦਾ ਤੇ ਨੌ ਮਹੀਨੇ ਬਾਅਦ ਹੀ ਖੜਾ 300 ਰੁਪਏ ਨੂੰ ਮਰਲਾ ਵੇਚ ਦਿੱਤਾ ਸੀ-ਕਣਕ ਦਾ ਬੀਜ ਸਾਇਦ 343 ਚਲਿਆ ਸੀ ਤੇ ਮੈ ਦੋ ਕਿਲੇ ਬੀਜਿਆ-ਪਹਿਲੀ ਵਾਰ ਸਾਡੇ ਏਰੀਆ ਚ ਇਸਦੀਆ ਧੁੰਮਾਂ ਪੈ ਗਈਆ ਤੇ ਬਾਅਦ ਚ ਮੇਰੇ ਬਾਪੂ ਨੇ ਜਲੇਬੀਆ ਵਾਗੂੰ ਹੱਥੋ ਹੱਥੀ ਵੇਚਿਆ-ਦੂਜੀ ਕਣਕ ਨਾਲੋ ਇਸਦਾ ਝਾੜ 10-12 ਮਣ ਜਿਆਦਾ ਨਿਕਲਿਆ-ਪੰਜ ਛੇ ਸਾਲ ਪਹਿਲਾ ਸਾਡੇ ਪਿੰਡ ਦਾ ਬੰਦਾ ਅਮਰੀਕਾ ਚ ਆਇਆ ਤਾ ਮੈਨੂੰ ਕਹਿੰਦਾ ਤੇਰਾ ਕਣਕ ਦਾ ਬੀਜ ਮੈ ਅਜੇ ਤੱਕ ਬੀਜਦਾ-ਜਦੋ ਕੇ ਮੈ ਉਸ ਕਣਕ ਦੇ ਬੀਜ ਨੂੰ ਬਿਲਕੁਲ ਭੁੱਲ ਚੁੱਕਾ ਸੀ
ਪਹਿਲੀ ਜੋਬ ਚਲੇ ਜਾਣ ਤੋ ਬਾਅਦ ਮੈਨੂੰ ਮੇਰੇ ਰਿਸਤੇਦਾਰ ਦੀ ਸਿਫਾਰਸ ਤੇ ਤਲਵੰਡੀ ਵਾਲੇ ਕਲਸੀ ਦੀ ਕੰਪਨੀ ਚ ਸਫਾਈਆ ਕਰਨ ਲਈ ਕੰਮ ਮਿਲ ਗਿਆ-ਮੇਰੇ ਨਾਲ ਰੋਡਿਆ ਤੋ ਕੇਵਲ ਤੇ ਸੇਵਕ ਦੋ ਭਰਾ ਹੁੰਦੇ ਸਨ ਤੇ ਇੱਕ ਧੱਲੇ ਕਿਆ ਤੋ ਮਿੱਠੂ-ਉਹ ਮੈਨੂੰ 1200 ਡਾਲਰ ਦਿੰਦਾ ਸੀ ਮਹੀਨੇ ਦਾ ਤੇ 500ਮੈਨੂੰ ਗੋਰਮਿੰਟ ਦੇ ਦਿੰਦੀ ਸੀ-ਅਸੀ ਸਾਮ ਨੂੰ 5 ਵਜੇ ਜਾਣਾ,ਜਦੋ ਦਫਤਰ ਬੰਦ ਹੋ ਜਾਦੇ ਤੇ ਤੜਕੇ ਦੇ ਤਿੰਨ ਚਾਰ ਵਜੇ ਤੱਕ ਸਫਾਈ ਕਰਨੀ-ਜਿਆਦਾਤਰ ਬੈਂਕਾਂ ਤੇ ਆਫ਼ਿਸ ਹੀ ਸਨ-ਜਿਸ ਵਿੱਚ ਕਿਚਨ ਬਾਥਰੂਮ ਵੀ ਹੁੰਦੇ ਤੇ ਸਾਨੂੰ ਉਹਨਾਂ ਦੀ ਸਫਾਈ ਵੀ ਕਰਨੀ ਪੈਂਦੀ-ਕਈ ਵਾਰ ਦੂਜੇ ਦਿਨ ਕੰਪਲੈਟ ਆ ਜਾਣੀ ਕੇ ਸਫਾਈ ਚੰਗੀ ਤਰਾਂ ਨਹੀ ਕੀਤੀ ਤਾਂ ਫੇਰ ਦੂਜੇ ਦਿਨ ਸਾਡੇ ਤੇ ਸਖ਼ਤੀ ਹੋ ਜਾਣੀ ਤੇ ਅਸੀ ਚੰਗੀ ਤਰਾਂ ਸਫਾਈ ਕਰਨੀ-ਹਰ ਵਕਤ ਚੋਨਟਰਅਚਟ ਚਲੇ ਜਾਣ ਜਾਣ ਦਾ ਡਰਾਵਾ ਸਾਡਾ ਵੱਡਾ ਬੌਸ (ਕਲਸੀ)ਦਿੰਦਾ ਰਹਿੰਦਾ ਸੀ-ਤੇ ਅਸੀ ਡਰਦੇ ਹੋਰ ਚੰਗੀ ਤਰਾਂ ਰਗੜ ਰਗੜ ਸਫਾਈ ਕਰਦੇ ਰਹਿਣਾ-ਵੈਸੇ ਅਸੀ ਇੱਕੋ ਜਿਹੇ ਸੀ ਪੀਣ ਦੇ ਸੌਕੀਨ-ਵੀਕਐਂਡ ਤੇ ਖ਼ੂਬ ਰੌਣਕਾਂ ਲੱਗਦੀਆਂ-ਮੈਨੂੰ ਆਪ ਪਤਾ ਨਹੀ,ਜਿਹੋ ਜਿਹੀ ਮੈ ਜੋਬ ਕਰਦਾ ਸੀ,ਮੈਨੂੰ ਉਸਦਾ ਭੌਰਾ ਅਫ਼ਸੋਸ ਨਹੀ ਸੀ-ਮੈ ਚੰਗਾ ਮਾੜਾ ਸਬ ਐਕਸਿਪਟ ਕਰ ਲਿਆ ਸੀ-ਤੇ ਮੇਰਾ ਹੁਣ ਵੀ ਇਹੋ ਸੁਭਾਅ ਮੈ ਕਦੇ ਕਿਸੇ ਕੰਮ ਦੀ ਸ਼ਰਮ ਨਹੀ ਮੰਨੀ
ਲਗਭਗ ਦੋ ਸਾਲ ਮੈ ਉੱਥੇ ਕੰਮ ਕੀਤਾ ਤੇ ਮੇਰਾ ਕੇਸ ਫੇਲ ਹੋ ਗਿਆ ਸੀ ਕੋਰਟ ਵਿੱਚੋਂ -ਮੈ ਉਪਰ ਹਾਈਕੋਰਟ ਚ ਕੇਸ ਕਰ ਸਕਦਾ ਸੀ-ਮੇਰੇ ਕੁਝ ਯਾਰ ਬੇਲੀ ਕੁਝ ਰਿਸ਼ਤੇਦਾਰ ਮੈਨੂੰ ਅਮਰੀਕਾ ਆਉਣ ਦੀਆ ਸਲਾਹਾਂ ਦੇਣ ਲੱਗ ਪਏ-ਇੱਕ ਉਦੋਂ ਅਮਰੀਕਾ ਦਾ ਡਾਲਰ ਵੱਡਾ ਤੇ ਕੰਮ ਵੀ ਅਮਰੀਕਾ ਚ ਸੌਖਾ ਸੀ-ਮੇਰਾ ਮਨ ਬੇਈਮਾਨ ਹੋ ਗਿਆ-ਮੈ ਟਰੰਟੋ ਤੋ ਟਿਕਟ ਲਈ ਸਿੱਧਾ ਵੈਨਕੂਵਰ ਆ ਗਿਆ,ਜਿੱਥੇ ਮੈ ਇੱਕ ਮਹੀਨਾ ਰਿਹਾ ਬਰਨਬੀ ਚ ਮੇਰੀ ਮਾਸੀ ਦੀ ਕੁੜੀ ਕੋਲ-ਉਹਨਾਂ ਨੇ ਮੈਨੂੰ ਖ਼ੂਬ ਘੁੰਮਾਇਆ
ਅਖੀਰ ਮੈ ਬਾਡਰ ਟੱਪਣ ਦੀਆ ਸਕੀਮਾਂ ਲਾਉਣ ਲੱਗ ਪਿਆ-ਮੈ ਪਹਿਲਾ ਹੀ ਗੇੜਾ ਮਾਰਦਾ ਰਹਿੰਦਾ ਸੀ ਕੇ ਕਿਥੋ ਕੁ ਬਾਡਰ ਟੱਪਣਾ-ਬਾਡਰ ਟੱਪਣਾ ਕੋਈ ਔਖਾ ਨਹੀ ਸੀ-ਸਿਰਫ ਸੜਕ ਜਾਦੀ ਹੈ ਨਾਲ ਬਾਡਰ ਦੇ ਤੁਸੀ ਹੌਲੀ ਕੇ ਦੇਣੇ ਅਮਰੀਕਾ ਚ ਇੰਟਰ ਹੋ ਸਕਦੇ -ਇਹ ਉਹਨਾਂ ਵੇਲਿਆਂ ਦੀ ਗੱਲ ਹੈ,ਸਾਇਦ ਅਜੇ ਵੀ ਏਦਾ ਹੀ ਹੋਵੇ-ਉਸਤੋ ਬਾਅਦ ਮੈ ਗਿਆ ਨਹੀ ਉਸ ਏਰੀਆ ਵਿੱਚ ਜਿੱਥੋਂ ਮੈ ਦਾਖਲ ਹੋਇਆ ਸੀ
ਘੁੱਸਮੁੱਸੇ ਜਿਹੇ ਅਗਸਤ ਦੀ 24 ,1997 ਨੂੰ ਮੈ ਅਮਰੀਕਾ ਦਾ ਬਾਡਰ ਟੱਪ ਗਿਆ-ਜਦੋ ਅਮਰੀਕਾ ਦੀ ਧਰਤੀ ਤੇ ਮੈ ਪਹਿਲਾ ਕਦਮ ਰੱਖਿਆ ਤਾਂ ਮੇਰੀਆ ਚੀਕਾਂ ਨਿਕਲ ਗਈਆਂ………

Real Estate