ਪਾਕਿ ’ਚ ਪੋਲਿਓ ਬੂੰਦਾਂ ਪੀਣ ਮਗਰੋਂ ਬੱਚੇ ਬੀਮਾਰ, ਲੋਕਾਂ ਨੇ ਕੀਤੀ ਭੰਨਤੋੜ

2202

ਪਾਕਿਸਤਾਨ ਦੇ ਖੈਬ਼ਰ ਪਖਤੂਨਖਵਾ ਸੂਬੇ ਚ ਸੋਮਾਵਾਰ ਨੂੰ ਪੋਲਿਓ ਰੋਕੂ ਬੂੰਦਾਂ ਪੀਣ ਮਗਰੋਂ ਹੀ ਕਈ ਸਕੂਲੀ ਬੱਚੇ ਬੀਮਾਰ ਪੈ ਗਏ ਜਿਸ ਤੋਂ ਬਾਅਦ ਪੂਰੇ ਦੇਸ਼ ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਬੱਚਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਇਕ ਸਥਾਨਕ ਸਿਹਤ ਕੇਂਦਰ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾ ਲਿਆ।ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲਿਓ ਦੀ ਦਵਾਈ ਪਿਲਾਉਣ ਲਈ ਸੋਮਵਾਰ ਨੂੰ ਮੁਹਿੰਮ ਸ਼ੁਰੂ ਕੀਤੀ ਗਈ। ਮੁਹਿੰਮ ਤਹਿਤ ਦੇਸ਼ ਦੇ 3.9 ਕਰੋੜ ਬੱਚਿਆਂ ਨੂੰ ਪੋਲਿਓ ਦੀ ਦਵਾਈ ਪਿਲਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਸਾਰੇ ਚਾਰ ਸੂਬਿਆਂ ਦੇ ਨਾਲ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਚ ਇਸ ਮੁਹਿੰਮ ਚ 2 ਲੱਖ 60 ਹਜ਼ਾਰ ਪੋਲਿਓ ਮੁਲਾਜ਼ਮਾਂ ਨੂੰ ਆਮ ਤੌਰ ਤੇ ਸ਼ਾਮਲ ਕੀਤਾ ਗਿਆ।ਖੈਬਰ ਪਖਤੂਨਖਵਾ ਸੂਬੇ ਦੇ ਮਸ਼ੋਖੇਲ ਇਲਾਕੇ ਚ ਦਰਜਨਾਂ ਬੱਚੇ ਬੀਮਾਰ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਲੈ ਜਾਣਾ ਪਿਆ। ਬੱਚਿਆਂ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਮਗਰੋਂ ਇਲਾਕੇ ਚ ਹਿੰਸਾ ਦਾ ਪ੍ਰਦਰਸ਼ਨ ਹੋਹਿਟਾ ਅਤੇ ਲੋਕਾਂ ਨੇ ਇਲਾਕੇ ਚ ਇਕ ਸਿਹਤ ਕੇਂਦਰ ਚ ਭੰਨਤੋੜ ਕੀਤੀ। ਸੂਬੇ ਦੇ ਮੁੱਖ ਮੰਤਰੀ ਨੇ ਮਹਿਮੂਦ ਖ਼ਾਨ ਨੇ ਅਫ਼ਸਰਾਂ ਤੋਂ ਇਸ ਸਬੰਧੀ ਇਕ ਰਿਪੋਰਟ ਮੰਗੀ ਹੈ।ਪਾਕਿਸਤਾਨ ਪੋਲਿਓ ਦੇ ਸਭ ਤੋਂ ਵੱਧ ਪੀੜਤ ਹੋਣ ਵਾਲੇ ਦੁਨੀਆ ਦੇ ਤਿੰਨ ਦੇਸ਼ਾਂ ਚ ਸ਼ਾਮਲ ਹੈ। ਪਾਕਿਸਤਾਨ ਤੋਂ ਇਲਾਵਾ ਨਾਈਜੀਰੀਆ ਅਤੇ ਅਫ਼ਗਾਨਿਸਤਾਨ ਵੀ ਇਸ ਸੂਚੀ ਚ ਸ਼ਾਮਲ ਹੈ।

Real Estate