ਅੱਜ ਤੀਜੇ ਗੇੜ ਦੀ ਵੋਟਿੰਗ ਜਾਰੀ: ਅਮਿਤ ਸ਼ਾਹ ਤੇ ਰਾਹੁਲ ਦੀ ਕਿਸਮਤ ਦਾ ਫ਼ੈਸਲਾ

1049

ਲੋਕ ਸਭਾ ਚੋਣਾਂ ਦੇ ਤੀਜੇ ਗੇੜ੍ਹ ਵਿੱਚ ਅੱਜ 115 ਹਲਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ। ਤੀਜੇ ਗੇੜ ਵਿਚ 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਾਂ ਪੈ ਰਹੀਆਂ ਹਨ। ਗੁਜਰਾਤ ਦੀਆਂ ਸਾਰੀਆਂ 26 ਸੀਟਾਂ, ਕੇਰਲ ਦੀਆਂ 20 ਸੀਟਾਂ, ਦਾਦਰਾ ਅਤੇ ਨਗਰ ਹਵੇਲੀ ਦੀ ਇੱਕ ਸੀਟ ਅਤੇ ਦਮਨ ਐਂਡ ਦਿਊ ਦੀ ਇੱਕ ਸੀਟ ‘ਤੇ ਵੋਟਾਂ ਪੈਣਗੀਆਂ।ਇਸ ਤੋਂ ਇਲਾਵਾ ਅਸਾਮ ਦੀਆਂ ਚਾਰ ਸੀਟਾਂ, ਬਿਹਾਰ ਦੀਆਂ ਪੰਜ ਸੀਟਾਂ, ਛੱਤਿਸਗੜ੍ਹ ਦੀਆਂ ਸੱਤ ਸੀਟਾਂ, ਜੰਮੂ ਅਤੇ ਕਸ਼ਮੀਰ ਦੀ ਇੱਕ ਸੀਟ, ਕਰਨਾਟਕਾ ਦੀਆਂ 14, ਮਹਾਰਾਸ਼ਟਰ ਦੀਆਂ 14, ਓਡੀਸ਼ਾ ਦੀਆਂ ਛੇ, ਉੱਤਰ ਪ੍ਰਦੇਸ਼ ਦੀਆਂ 10 ਅਤੇ ਪੱਛਿਮ ਬੰਗਾਲ ਦੀਆਂ ਪੰਜ ਸੀਟਾਂ ‘ਤੇ ਵੋਟਿੰਗ ਹੋਵੇਗੀ।ਲੋਕ ਸਭਾ ਚੋਣਾਂ ਸੱਤ ਗੇੜ੍ਹਾਂ ਵਿੱਚ ਹੋ ਰਹੀਆਂ ਹਨ। ਤੀਜੇ ਗੇੜ੍ਹ ਵਿੱਚ ਕਈ ਵੱਡੇ ਸਿਆਸੀ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਇਨ੍ਹਾਂ ਵਿੱਚ ਹਨ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਜੋ ਗੁਜਰਾਤ ਦੇ ਗਾਂਧੀਨਗਰ ਤੋ ਖੜੇ ਹਨ, ਰਾਹੁਲ ਗਾਂਧੀ ਜੋ ਕੇਰਲ ਦੇ ਵਾਇਨਡ ਤੋਂ ਚੋਣ ਲੜ ਰਹੇ ਹਨ ਅਤੇ ਮੁਲਾਇਮ ਸਿੰਘ ਯਾਦਵ ਜੋ ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਖੜੇ ਹਨ।

Real Estate