ਰੁੱਸਿਆ ਕਾਂਗਰਸੀ ਆਗੂ ਮੋਹਿੰਦਰ ਕੇਪੀ ਖੁਦ ਨਾਲ ਗਿਆ ਚੌਧਰੀ ਦੇ ਕਾਗਜ਼ ਭਰਵਾਉਣ

1062

ਪੰਜਾਬ ਵਿੱਚ ਨਾਮਜਦਗੀਆਂ ਭਰਨ ਦੇ ਪਹਿਲੇ ਦਿਨ ਮੌਜੂਦਾ ਸਾਂਸਦ ਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਲੋਕ ਸਭਾ 2019 ਲਈ ਕਾਗਜ਼ ਭਰ ਦਿੱਤੇ ਹਨ । ਲੋਕ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਵੀ ਆਖ਼ਰਕਾਰ ਮੰਨ ਹੀ ਗਏ। ਅੱਜ ਸੋਮਵਾਰ ਨੂੰ ਕੈਪਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ। ਰਜ਼ਾਮੰਦੀ ਤੋਂ ਬਾਅਦ ਕੇਪੀ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਲਈ ਹੀ ਕੰਮ ਕਰਨਗੇ। ਇਸ ਦੌਰਾਨ ਕੇਪੀ।ਨੇ ਹੱਸਦਿਆਂ ਹੋਇਆਂ ਮਜ਼ਾਕੀਆ ਲਹਿਜ਼ੇ ਵਿੱਚ ਸੀਐਮ ਕੈਪਟਨ ਨੂੰ ਜੱਫੀ ਪਾ ਕੇ ਆਪਣੀ ਨਾਰਾਜ਼ਗੀ ਦੂਰ ਕੀਤੀ। ਮਗਰੋਂ ਕੈਪਟਨ ਅਮਰਿੰਦਰ ਸਿੰਘ ਕੇਪੀ ਸਮੇਤ ਹੋਰਾਂ ਨੂੰ ਆਪਣੇ ਨਾਲ ਲੈ ਕੇ ਚੌਧਰੀ ਸੰਤੋਖ ਸਿੰਘ ਦੀ ਨਾਮਜ਼ਦਗੀ ਭਰਨ ਲਈ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਲਈ ਨਿਕਲੇ।

Real Estate