ਰਾਸ਼ਟਰਪਤੀ ਦਾ ਕਿਰਦਾਰ ਨਿਭਾਉਣ ਵਾਲਾ ਕਾਮੇਡੀਅਨ ਬਣਿਆ ਸੱਚਮੁੱਚ ਰਾਸ਼ਟਰਪਤੀ

1730

ਯੂਕਰੇਨ ਵਿੱਚ ਕਾਮੇਡੀਅਨ ਵੋਲੋਡੀਮੀਅਰ ਜ਼ੈਲੇਂਸਕੀ ਨੇ ਰਾਸ਼ਟਰਪਤੀ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਹੈ। ਐਗਜ਼ਿਟ ਪੋਲਜ਼ ਮੁਤਾਬਕ ਸਿਆਸਤ ਵਿੱਚ ਨਵੇਂ ਵੋਲੋਡੀਮੀਅਰ ਨੂੰ 70 ਫੀਸਦੀ ਸਨਰਥਨ ਹਾਸਿਲ ਹੋਇਆ ਹੈ।41 ਸਾਲਾ ਟੀਵੀ ਕਾਮੇਡੀਅਨ ਵੋਲੋਡੀਮੀਅਰ ਜ਼ੈਲੇਂਸਕੀ ਦਾ ਮੁਕਾਬਲਾ ਵੱਡੇ ਸਨਅਤਕਾਰ ਅਤੇ ਮੌਜੂਦਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਦੇ ਨਾਲ ਸੀ ਜਿਨ੍ਹਾਂ ਨੇ ਹਾਰ ਮੰਨ ਲਈ ਹੈ।ਐਗਜ਼ਿਟ ਪੋਲਜ਼ ਦੇ ਇਹ ਨਤੀਜੇ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।ਵੋਲੋਡੀਮੀਅਰ ਨੇ ਜਿੱਤ ਤੋਂ ਬਾਅਦ ਕਿਹਾ, “ਮੈਂ ਤੁਹਾਡਾ ਕਦੇ ਵੀ ਭਰੋਸਾ ਨਹੀਂ ਤੋੜਾਂਗਾ। ਮੈਂ ਹਾਲੇ ਅਧਿਕਾਰਿਕ ਤੌਰ ਤੇ ਰਾਸ਼ਟਰਪਤੀ ਨਹੀਂ ਹਾਂ ਪਰ ਯੂਕਰੇਨ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਸੋਵੀਅਤ ਯੂਨੀਅਨ ਤੋਂ ਬਾਅਦ ਦੇ ਦੇਸਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਵੱਲ ਦੇਖੋ। ਸਭ ਕੁਝ ਸੰਭਵ ਹੈ।”ਜੇ ਐਗਜ਼ਿਟ ਪੋਲ ਦੇ ਨਤੀਜੇ ਸਹੀ ਹਨ ਤਾਂ ਵੋਲੋਡੀਮੀਅਰ ਪੰਜ ਸਾਲ ਦੇ ਲਈ ਦੇਸ ਦੇ ਰਾਸ਼ਟਰਪਤੀ ਚੁਣੇ ਜਾਣਗੇ।ਐਗਜ਼ਿਟ ਪੋਲਜ਼ ਮੁਤਾਬਕ ਸਾਲ 2014 ਤੋਂ ਸੱਤਾ ਵਿੱਚ ਕਾਇਮ ਪੋਰੋਸ਼ੈਂਕੋ ਨੂੰ 25 ਫੀਸਦੀ ਵੋਟਿੰਗ ਹਾਸਿਲ ਹੋਈ ਹੈ। ਐਗਜ਼ਿਟ ਪੋਲਜ਼ ਦੇ ਨਤੀਜੇ ਆਉਣ ਤੋਂ ਬਾਅਦ ਪੋਰੋਸ਼ੈਂਕੋ ਨੇ ਕਿਹਾ, “ਮੈਂ ਦਫ਼ਤਰ ਛੱਡ ਦੇਵਾਂਗਾ ਪਰ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਸਿਆਸਤ ਨਹੀਂ ਛੱਡਾਂਗਾ।”ਸਿਆਸਤ ਵਿੱਚ ਨਵੇਂ ਵੋਲੋਡੀਮੀਅਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਗੇੜ ਦੌਰਾਨ ਵੋਟ ਫੀਸਦੀ 62.07 ਰਿਹਾ। ਵੋਲੋਡੀਮੀਅਰ ਨੂੰ 73 ਫਸੀਦੀ ਅਤੇ ਪੈਟਰੋ ਪੋਰੋਸ਼ੈਂਕੋ ਨੂੰ 24.66 ਫੀਸਦੀ ਵੋਟਾਂ ਹਾਸਿਲ ਹੋਈਆਂ।ਤਿੰਨ ਹਫ਼ਤੇ ਪਹਿਲਾਂ ਹੋਈ ਪਹਿਲੇ ਗੇੜ ਦੀ ਵੋਟਿੰਗ ਦੌਰਾਨ 39 ਉਮੀਦਵਾਰਾਂ ਵਿੱਚੋਂ ਵੋਲੋਡੀਮੀਅਰ ਦਾ ਦਬਦਬਾ ਰਿਹਾ।ਵੋਲੋਡੀਮੀਅਰ ਨੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ।

Real Estate