ਦਿਲ ਤੇ ਰੂਹ

1696

ਪ੍ਰਭਜੋਤ ਕਾਰਿਆ
ਦਿਲ ਹੀ ਨਾ
ਅੱਜ ਤਾਂ ਰੂਹ ਵੀ
ਉਦਾਸ ਦਿੱਸੇ
ਮੈਂ ਆਪਣੇ
ਆਪ ਨੂੰ ਹਾਂ
ਕਰ ਸਵਾਲ ਬੈਠੀ।
ਸਵਾਲ ਨਹੀਂ ਉਹ
ਆਪਣੇ ਆਪ ‘ਚ,
ਗੁੱਝਾ ਹੀ ਕੋਈ
ਰਾਜ਼ ਦਿੱਸੇ।
ਰਾਜ਼ ਹੈ ਗਹਿਰਾ
ਕੁਝ ਧੁੰਦਲਾ ਵੀ
ਤਾਂ ਹੀ ਸਵਾਲ ਹੋ
ਅਟਕਿਆ ਮੇਰੇ
ਸਾਹਾਂ’ਚ।
ਮੈਂ ਕੌਣ ਹਾਂ?
ਮੇਰਾ ਕੌਣ ਕੋਈ?
ਮੈਨੂੰ ਸਮਝਿਆ ਨਾ
ਕਿਸੇ ਅੱਜ ਤਿਕਨ।
ਮੈਂ ਹਾਂ ਭਾਵੇਂ
ਦਿਲੋ ਕਠੋਰ ਦਿਸਾ
ਸੋਚ ਤੋਂ ਵੀ ਨਰਮ
ਨਾ ਮੈਨੂੰ ਕੋਈ ਜਾਣੇ
ਮਜਾਜ਼ ਮੇਰਾ ਹੈ
ਗਰਮ ਰਹਿੰਦਾ
ਖਾਬ ਬੇਰੰਗ ਤੇ
ਖਿਆਲ ਗੁਆਚੇ ਨੇ।
ਕਦਮ ਪਗਡੰਡੀਆਂ ਤੇ
ਪੈ ਨੇ ਭਟਕ ਜਾਂਦੇ,
ਮੈਂ ਕੀ ਹਾਂ?
ਕੌਣ ਹਾਂ ਆਖਰ?
ਹੈ ਕੀ ਪਹਿਚਾਨ ਮੇਰੀ?
ਸ਼ਿਕਾਰ ਹਾਂ ਇਨ੍ਹਾਂ
ਮੈਂ ,ਸਵਾਲ ਦਾ ।
ਚਿਹਰਾ ਹੱਸਦਾ ਹੈ
ਦਿਲ ਜ਼ਖਮੀ ਅੱਜ
ਅੱਖਾਂ ਦਰਦ ਛੁਪਾਉਣਾ
ਜਾਂਦੀਆਂ ਨੇ।
ਪਰ ਰੂਹ ਜ਼ਖਮੀ
ਜਦ ਹੋ ਜਾਵੇ
ਰੰਗ ਫਿੱਕੇ ਨੇ
ਸਭ ਪੈ ਜਾਂਦੇ।
ਮੈਂ ਮੰਗੀਆਂ ਨਾ
ਸਭ ਲੁਟਾ ਆਈ
ਖਾਕ ਹੋ ਜਿਉਂਣਾ ਵੀ
ਹੁਣ ਮੈਂ ਸਿੱਖ ਲਿਆ,
ਹਵਾ ਹੋ ਜ਼ਿੰਦਗੀ’ਚ
ਕਦੇ ਤੁਰਦੀ ਸਾਂ
ਹੁਣ ਹਵਾ ਉੱਡ
ਲੈ ਤੁਰਦੀ ਜਿੱਧਰ
ਦਿਲ ਚਾਹੇ।
ਅਜੇ ਬਾਕੀ ਹੈ ਕੁਝ
ਉਮੀਦ ਫਿਰ ਵੀ
ਜਿਉਂਦੇ ਸਾਹਾਂ ਤੱਕ।
ਰੱਬ ਕਦੇ ਤਾਂ ਰੱਬ ਹੋ
ਪੁੱਛੇ ਗਾ—
ਦੱਸ ਕੀ ਤੇਰੇ
ਦਿਲ ਦੀ
ਖੁਆਇਸ਼ ਆ?
ਕਿੰਝ ਮੌਤ ਤੇਰੇ
ਵੱਲ ਤੁਰ ਆਵੇ
ਆਖਰੀ ਸਾਹ
ਕਿਸ ਵੱਲ
ਤੱਕਣਾ ਤੂੰ?

Real Estate