ਤ੍ਰੈਮਾਸਿਕ ‘ਮਿੰਨੀ’ ਵੱਲੋਂ ਸੂਬਾ ਪੱਧਰੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਆਯੋਜਿਤ

3538

ਬਠਿੰਡਾ/ 22 ਅਪਰੈਲ/ ਬਲਵਿੰਦਰ ਸਿੰਘ ਭੁੱਲਰ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਅਤੇ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੀ ਸਤਾਬਦੀ ਨੂੰ ਸਮਰਪਿਤ ਇੱਕ ਸੂਬਾ ਪੱਧਰੀ ਸਮਾਗਮ ‘ਜੁਗਨੂੰਆਂ ਦੇ ਅੰਗ ਸੰਗ’ ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਮ੍ਰਿਤਸਰ ਵੱਲੋਂ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਨ ਕੀਤਾ ਗਿਆ। ਜਿਸਦੇ ਪ੍ਰਧਾਨਗੀ ਮੰਡਲ ਵਿੱਚ ਮਿੰਨੀ ਦੇ ਸੰਪਾਦਕ ਡਾ: ਸ਼ਿਆਮ ਸੁੰਦਰ ਦੀਪਤੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਕਾਰਜਕਾਰਨੀ
ਮੈਂਬਰ ਸੁਖਦਰਸਨ ਗਰਗ, ਦਸਮੇਸ਼ ਸਕੂਲ ਦੇ ਐੱਮ ਡੀ ਡਾ: ਰਵਿੰਦਰ ਸਿੰਘ ਮਾਨ ਅਤੇ ਸ਼ਿਆਮ ਸੁੰਦਰ ਅਗਰਵਾਲ ਸ਼ਾਮਲ ਹੋਏ। ਸਮਾਗਮ ਦੇ ਸੁਰੂ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਸ੍ਰੀ ਅਮਰਜੀਤ ਸਿੰਘ ਪੇਂਟਰ ਸਟੇਟ ਐਵਾਰਡੀ ਵੱਲੋਂ ਗੁਰਬਾਣੀ ਇਸ ਜਗੁ ਮਹਿ ਚਾਂਨਣੁ ਦੇ ਮਹਾਂਵਾਕ ਅਧੀਨ ਲਗਾਈ ਚਿੱਤਰਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇਸ ਉਪਰੰਤ ਡਾ: ਰਵਿੰਦਰ ਸਿੰਘ ਮਾਨ ਨੇ ਲੇਖਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਯਤਨ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣਗੇ। ਡਾ: ਦੀਪਤੀ ਨੇ ਪੰਜਾਬੀ ਮਿੰਨੀ ਕਹਾਣੀ ਦੀ ਅਜੋਕੀ ਸਥਿਤੀ, ਦਸ਼ਾ ਅਤੇ ਦਿਸ਼ਾ ਬਾਰੇ ਚਾਨਣਾ ਪਾਇਆ। ਇਸ ਮੌਕੇ ਤ੍ਰੈਮਾਸਿਕ ‘ਮਿੰਨੀ’ ਦਾ 122 ਵਾਂ ਅੰਕ, ਮੈਗਜੀਨ ‘ਪਰਵਾਜ਼’ ਸੰਪਾਦਕ ਕਹਾਣੀਕਾਰ ਅਤਰਜੀਤ, ਬਿਕਰਮਜੀਤ ਨੂਰ ਦੇ ਮਿੰਨੀ ਕਹਾਣੀ ਸੰਗ੍ਰਹਿ ‘ਰੰਗ’, ਮੈਗਜ਼ੀਨ ‘ਮੇਲਾ’ ਸੰਪਾਦਕ ਰਾਜਿੰਦਰ ਮਾਜੀ, ਹਰਭਜਨ ਖੇਮਕਰਨੀ ਦੀ ਪੁਸਤਕ ‘ਖੁਸ਼ਬੂ ਦਾ ਦਰਦ’ ਅਤੇ ਡਾ: ਦੀਪਤੀ ਦੀ ਪੁਸਤਕ ‘ਸ਼ਰਾਰਤੀ ਬੱਚੇ’ ਨੂੰ ਲੋਕ ਅਰਪਣ ਕੀਤਾ ਗਿਆ। ਕਹਾਣੀ ਪੇਸ਼ ਕਰਨ ਦੇ ਦੌਰ ’ਚ ਸਰਵ ਸ੍ਰੀ ਹਰਭਜਨ ਖੇਮਕਰਨੀ, ਵਿਵੇਕ ਕੋਟ ਈਸੇ ਖਾਂ, ਮਹਿੰਦਰਪਾਲ ਮਿੰਦਾ, ਸੁਖਦਰਸਨ ਗਰਗ, ਜਸਵੀਰ ਭਲੂਰੀਆ, ਰਾਜਦੇਵ ਕੌਰ ਸਿੱਧੂ, ਸਿਆਮ ਸੰਦਰ ਅਗਰਵਾਲ, ਬਿਕਰਮਜੀਤ ਨੂਰ, ਡਾ: ਸਿਆਮ ਸੁੰਦਰ ਦੀਪਤੀ, ਜਗਦੀਸ ਰਾਏ ਕੂਲਰੀਆਂ, ਦਰਸ਼ਨ ਸਿੰਘ ਬਰੇਟਾ, ਜਸਬੀਰ ਢੰਡ, ਜਸ ਬਠਿੰਡਾ, ਡਾ: ਇੰਦਰਪਾਲ ਕੌਰ, ਰਘਬੀਰ ਸਿੰਘ ਮਹਿਮੀ, ਗੁਰਸੇਵਕ ਸਿੰਘ ਚੁੱਘੇਖੁਰਦ, ਮੰਗਤ ਕੁਲਜਿੰਦ, ਕੁਲਵਿੰਦਰ ਕੌਸ਼ਲ, ਬੋਹੜ ਸਿੰਘ ਮੱਲ੍ਹਣ, ਅਮਰਜੀਤ ਕੌਰ ਹਰੜ, ਪਰਦੀਪ ਮਹਿਤਾ, ਭੁਪਿੰਦਰ ਸਿੰਘ ਮਾਨ, ਨਿਰੰਜਣ ਬੋਹਾ, ਬਣਜੀਤ ਅਜ਼ਾਦ ਕਾਂਝਲਾ, ਸੁਖਵਿੰਦਰ ਦਾਨਗੜ੍ਹ, ਅਮਰਜੀਤ ਸਿੰਘ ਮਾਨ, ਕਮਲਜੀਤ ਸਿੰਘ, ਲੈਕਚਰਾਰ ਕੁਲਬੀਰ ਸਿੰਘ, ਸੋਮਨਾਥ ਕਲਸੀਆਂ, ਦਲਜੀਤ ਸਿੰਘ ਜੋਸ਼ੀ, ਪੰਕਜ ਕੁਮਾਰ, ਸੱਤਪਾਲ ਖੁੱਲਰ, ਸਨੇਹ ਗੋਸਵਾਮੀ, ਮੱਖਣ ਸਿੰਘ ਚੌਹਾਨ, ਡਾ: ਸਾਧੂ ਰਾਮ ¦ਗੇਆਣਾ, ਸੁਖਦੇਵ ਸਿੰਘ ਔਲਖ, ਕੰਵਲਜੀਤ ਸਿੰਘ ਭੋਲਾ ਅਤੇ ਗੁਰਮੀਤ ਸਿੰਘ ਪਟਵਾਰੀ ਨੇ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਇਹਨਾਂ ਰਚਨਾਵਾਂ ਉ¤ਪਰ ਭਾਵੇਂ ਹਾਜ਼ਰ ਸਭ ਲੇਖਕਾਂ ਨੇ ਵਿਚਾਰ ਰੱਖੇ, ਪਰੰਤੂ ਵਿਸ਼ੇਸ਼ ਤੌਰ ਤੇ ਪ੍ਰੋ: ਗੁਰਦੀਪ ਸਿੰਘ ਢਿੱਲੋਂ, ਡਾ: ਪ੍ਰਦੀਪ ਕੌੜਾ, ਸ਼ਿਆਮ ਸੰਦਰ ਅਗਰਵਾਲ, ਮੰਗਤ ਕੁਲਜਿੰਦ, ਅਤਰਜੀਤ ਤੇ ਹਰਭਜਨ ਸਿੰਘ ਖੇਮਕਰਨੀ ਨੇ ਭਾਵਪੂਰਤ ਟਿੱਪਣੀਆਂ ਕਰਦੇ ਹੋਏ ਅਜੋਕੀ ਮਿੰਨੀ ਕਹਾਣੀ ਦੀ ਸਥਿਤੀ ਤੇ ਚਰਚਾ ਕੀਤੀ ਅਤੇ
ਲੇਖਕਾਂ ਲਈ ਸੁਝਾਅ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੁਰਤੇਜ ਸਿੰਘ ਜੱਸਲ, ਡਾ: ਅਜੀਤਪਾਲ ਸਿੰਘ, ਲਖਵਿੰਦਰ ਰਾਏ ਦੋਦਾ, ਬਲਵਿੰਦਰ ਸਿੰਘ ਭੁੱਲਰ, ਜਸਪਾਲ ਜੱਸੀ ਤੇ ਕੁਲਦੀਪ ਸਿੰਘ ਬੰਗੀ ਵੀ ਮੌਜੂਦ ਸਨ। ਇਸ ਮੌਕੇ 29ਵੇਂ ਮਿੰਨੀ ਕਹਾਣੀ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦਾ ਸੰਚਾਲਨ ਜਗਦੀਸ਼ ਰਾਏ ਕੂਲਰੀਆਂ ਵੱਲੋਂ ਕੀਤਾ ਗਿਆ ਅਤੇ ਅਖ਼ੀਰ ’ਚ ‘ਸ਼ਬਦ ਤਿੰਝਣ’ ਦੇ ਸੰਪਾਦਕ ਮੰਗਤ ਕੁਲਜਿੰਦ ਵੱਲੋਂ ਸਭ ਦਾ ਧੰਨਵਾਦ
ਕੀਤਾ ਗਿਆ।

Real Estate