ਸਿਰਫ਼ ਸੋਸ਼ਲ ਮੀਡੀਆ ਦੇ ਸਹਾਰੇ ਇੱਕ ਕਾਮੇਡੀਅਨ ਰਾਸ਼ਟਰਪਤੀ ਚੋਣਾਂ ਦੀ ਰੇਸ ‘ਚ ਨਿਕਲਿਆ ਅੱਗੇ

1714

ਯੂਕਰੇਨ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਅੱਜ ਸਵੇਰੇ 8 ਵਜੇ ਤੋਂ ਰਾਤ ਨੂੰ 8 ਵਜੇ ਤੱਕ ਵੋਟਿੰਗ ਹੋਵੇਗੀ। ਯੂਕਰੇਨ ਵਿੱਚ ਮੁੱਖ ਮੁਕਾਬਲਾ ਹੈ ਵੱਡੇ ਸਨਅਤਕਾਰ ਅਤੇ ਮੌਜੂਦਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਤੇ ਟੀਵੀ ਕਾਮੇਡੀਅਨ ਵੋਲੋਡੀਮੀਅਰ ਜ਼ੈਲੇਂਸਕੀ ਵਿਚਾਲੇ ਹੈ। ਸਿਆਸਤ ਵਿੱਚ ਨਵੇਂ ਵੋਲੋਡੀਮੀਅਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਤਿੰਨ ਹਫ਼ਤੇ ਪਹਿਲਾਂ ਹੋਈ ਪਹਿਲੇ ਗੇੜ ਦੀ ਵੋਟਿੰਗ ਦੌਰਾਨ 39 ਉਮੀਦਵਾਰਾਂ ਵਿੱਚੋਂ ਵੋਲੋਡੀਮੀਅਰ ਦਾ ਦਬਦਬਾ ਰਿਹਾ। ਹਾਲਾਂਕਿ ਵੋਲੋਡੀਮੀਅਰ ਖਿਲਾਫ਼ ਦਾਇਰ ਇੱਕ ਮਾਮਲੇ ਨੂੰ ਰਾਜਧਾਨੀ ਕੀਵ ਦੀ ਅਦਾਲਤ ਨੇ ਰੱਦ ਕਰ ਦਿੱਤਾ ਹੈ। ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਸ਼ਟਰਪਤੀ ਬਹਿਸ ਲਈ ਵੋਲੋਡੀਮੀਅਰ ਵਲੋਂ ਲੋਕਾਂ ਨੂੰ ਮੁਫ਼ਤ ਟਿਕਟਾਂ ਵੰਡਣਾਂ ਰਿਸ਼ਵਤ ਹੈ।ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੋਨੋਂ ਆਗੂ ਬਹਿਸ ਲਈ ਕੀਵ ਦੇ ਓਲੰਪਿਕ ਸਟੇਡੀਅਮ ਵਿੱਚ ਪਹਿਲੀ ਵਾਰੀ ਆਹਮੋ-ਸਾਹਮਣੇ ਹੋਏ।ਵੋਲੋਡੀਮੀਅਰ ਨੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ।
41 ਸਾਲਾ ਵੋਲੋਡੀਮੀਅਰ ਜ਼ੈਲੇਂਸਕੀ ਨੂੰ ਸਿਆਸੀ ਵਿਅੰਗ ਪ੍ਰੋਗਰਾਮ ‘ਸਰਵੈਂਟ ਆਫ਼ ਦਿ ਪੀਪਲ’ ਲਈ ਜਾਣਿਆ ਜਾਂਦਾ ਹੈ। ਇਸ ਨਾਟਕ ਵਿੱਚ ਉਹ ਇੱਕ ਅਧਿਆਪਕ ਦੀ ਭੂਮਿਕਾ ਨਿਭਾਉਂਦੇ ਹਨ ਜੋ ਕਿ ਅਣਜਾਨੇ ਵਿੱਚ ਯੂਕਰੇਨ ਦਾ ਰਾਸ਼ਟਰਪਤੀ ਬਣ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਰਾਸ਼ਟਰਪਤੀ ਬਣ ਜਾਂਦੇ ਹਨ।
ਹੁਣ ਉਨ੍ਹਾਂ ਦੀ ਪਾਰਟੀ ਦਾ ਨਾਮ ਵੀ ਇਸ ਨਾਟਕ ਦੇ ਨਾਮ ਉੱਤੇ ਹੀ ਆਧਾਰਿਤ ਹੈ। ਕੋਈ ਵੀ ਸਿਆਸੀ ਤਜ਼ੁਰਬਾ ਨਾ ਹੋਣ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਹੋਰਨਾਂ ਨਾਲੋਂ ਵੱਖਰੀ ਸੀ। ਉਨ੍ਹਾਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਪਰ ਇਸ ਵਿੱਚ ਕਿਸੇ ਵੀ ਨੀਤੀ ਦਾ ਜ਼ਿਕਰ ਨਹੀਂ ਸੀ। ਇੰਸਟਾਗਰਾਮ ‘ਤੇ ਉਨ੍ਹਾਂ ਦੇ 36 ਲੱਖ ਤੋਂ ਵੱਧ ਫੌਲੋਅਰਸ ਹਨ ਜਦਿਕ ਉਨ੍ਹਾਂ ਦੇ ਵਿਰੋਧੀ ਪੋਰੋਸ਼ੈਂਕੋ ਦੇ ਫੌਲੋਅਰਸ 10 ਗੁਣਾ ਘੱਟ ਹਨ। ਵੋਲੋਡੀਮੀਅਰ ਜ਼ੈਲੇਂਸਕੀ ਦੇ ਨੌਜਵਾਨ ਕਾਰਕੁਨ ਉਨ੍ਹਾਂ ਦੀ ਚੋਣ ਮੁੰਹਿੰਮ ਨੂੰ ਸਾਂਭ ਰਹੇ ਹਨ। 20 ਸਾਲ ਦੇ ਨੌਜਵਾਨਾਂ ਨੇ ਵੋਲੋਡੀਮੀਅਰ ਦੇ ਇੰਸਟਾਗਰਾਮ, ਫੇਸਬੁੱਕ ਅਤੇ ਯੂਟਿਊਬ ਰਾਹੀਂ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਨੇਪਰੇ ਚਾੜ੍ਹਿਆ।ਜਦੋਂ ਪੂਰਬੀ ਯੂਕਰੇਨ ਵਿੱਚ ਰੂਸ ਦੇ ਸਮਰਥਨ ਹਾਸਿਲ ਵੱਖਵਾਦੀਆਂ ਨੇ ਸਿਰ ਚੁੱਕਿਆ ਤਾਂ ਉਨ੍ਹਾਂ ਵਲੰਟੀਅਰ ਬਟਾਲੀਅਨਾ ਨੂੰ ਪੱਲਿਓਂ ਪੈਸੇ ਦੇ ਕੇ ਵਿਵਾਦ ਸ਼ਾਂਤ ਕਰਨ ਵਿੱਚ ਮਦਦ ਕੀਤੀ।ਉਹ ਖੁੱਲ੍ਹ ਕੇ ਕਹਿ ਚੁੱਕੇ ਹਨ ‘ਨਾ ਕੋਈ ਵਾਅਦਾ ਅਤੇ ਨਾ ਨਿਰਾਸ਼ਾ’।ਚੋਣਾਂ ਤੋਂ ਪਹਿਲਾਂ ਟੀਵੀ ਡਿਬੇਟ ਵਿੱਚ ਉਨ੍ਹਾਂ ਕਿਹਾ, ”ਮੈਂ ਸਿਆਸਤਦਾਨ ਨਹੀਂ ਹਾਂ। ਮੈਂ ਇੱਕ ਆਮ ਇਨਸਾਨ ਹਾਂ ਜੋ ਸਿਸਟਮ ਨੂੰ ਚੁਣੌਤੀ ਦੇਣ ਆਇਆ ਹੈ।” ਇਸ ਦੇ ਬਾਵਜੂਦ ਉਨ੍ਹਾਂ ਨੇ 30 ਫੀਸਦੀ ਵੋਟਿੰਗ ਦੇ ਨਾਲ ਪਹਿਲੇ ਗੇੜ ਦੀਆਂ ਚੋਣਾਂ ਜਿੱਤੀਆਂ। ਉਨ੍ਹਾਂ ਪੋਰੋਸ਼ੈਂਕੋ ਨਾਲੋਂ ਦੁਗਣੇ ਵੋਟ ਹਾਸਿਲ ਕੀਤੇ। ਪੋਰੋਸ਼ੈਂਕੋ 15।95 ਫੀਸਦੀ ਵੋਟਿੰਗ ਦੇ ਨਾਲ ਦੂਜੇ ਨੰਬਰ ਉੱਤੇ ਰਹੇ ਸਨ।

Real Estate