ਸ਼ਹੀਦ ਪੁਲਿਸ ਅਧਿਕਾਰੀ ਬਾਰੇ ਬਿਆਨ ਤੋਂ ਬਾਅਦ ਸਾਧਵੀ ਦਾ ਹੁਣ ਬਾਬਰੀ ਮਸਜਿਦ ਤੇ ਬਿਆਨ

1018

ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਮਾਲੇਂਗਾਂਓ ਧਮਾਕੇ ਮਾਮਲੇ ਵਾਲੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਅੱਜ-ਕੱਲ੍ਹ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਪਹਿਲਾਂ ਉਨ੍ਹਾਂ ਨੇ ਮੁੰਬਈ ਹਮਲੇ ‘ਚ ਸ਼ਹੀਦ ਹੋਏ ਏਟੀਐੱਸ ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ‘ਤੇ ਚੋਣ ਕਮਿਸ਼ਨ ਵਲੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ।
ਹੁਣ ਫਿਰ ਸਾਧਵੀ ਪ੍ਰਗਿਆ ਨੇ ਬਾਬਰੀ ਮਸਜਿਦ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ‘ਤੇ ਚੋਣ ਕਮਿਸ਼ਨ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਸਾਧਵੀ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਨੇ ਬਾਬਰੀ ਮਸਜਿਦ ਤੋੜਨ ‘ਚ ਮਦਦ ਕੀਤੀ ਸੀ ਅਤੇ ਹੁਣ ਉਹ ਰਾਮ ਮੰਦਰ ਬਣਾਉਣ ‘ਚ ਮਦਦ ਕਰੇਗੀ। ਇਸ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ‘ਚ ਨੋਟਿਸ ਭੇਜਿਆ ਹੈ।
ਇਸ ਤੋਂ ਪਹਿਲਾਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਮਹਾਰਾਸ਼ਟਰ ਦੇ ਮਰਹੂਮ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਦਿੱਤਾ ਆਪਣਾ ਵਿਵਾਦਗ੍ਰਸਤ ਬਿਆਨ ਵਾਪਸ ਲੈ ਮੁਆਫੀ ਮੰਗੀ ਸੀ। ਕਰਕਰੇ 26/11 ਦੇ ਮੁੰਬਈ ਹਮਲਿਆਂ ਦੌਰਾਨ ਪਾਕਿਸਤਾਨੀ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ, ਹੇਮੰਤ ਕਰਕਰੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਧਵੀ ਪ੍ਰੱਗਿਆ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ – ‘ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਬਿਆਨ ਤੋਂ ਦੇਸ਼ ਦੇ ਦੁਸ਼ਮਣਾਂ ਨੂੰ ਲਾਹਾ ਮਿਲਣਾ ਸੀ ਇਸ ਲਈ ਮੈਂ ਆਪਣਾ ਬਿਆਨ ਵਾਪਸ ਲੈਂਦੀ ਹਾਂ ਤੇ ਇਸ ਲਈ ਮੁਆਫ਼ੀ ਮੰਗਦੀ ਹੈ। ਇਹ ਮੇਰਾ ਨਿਜੀ ਦੁੱਖ ਸੀ।’ਭਾਜਪਾ ਨੇ ਸਾਧਵੀ ਪ੍ਰੱਗਿਆ ਸਿੰਘ ਨੂੰ ਭੋਪਾਲ ਤੋਂ ਚੋਣ–ਮੈਦਾਨ ਵਿੱਚ ਉਤਾਰਿਆ ਹੈ।ਸਾਧਵੀ ਪ੍ਰੱਗਿਆ ਸਿੰਘ ਨੇ ਪਹਿਲਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਕਰਕਰੇ ਦੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਨੇ ਕਰਕਰੇ ਨੂੰ ਖ਼ੂਬ ਕੋਸਿਆ ਸੀ ‘ਤੇ ਉਸ ਨੂੰ ਆਪਣੇ ਕਰਮਾਂ ਦਾ ਫਲ਼ ਮਿਲਿਆ ਸੀ।’

Real Estate