‘ਵਾਹ ਨੀ ਰਾਜਨੀਤੀਏ ਤੇਰਾ ਵੀ ਜਵਾਬ ਨਹੀ’, ਇੱਥੇ ਸਿਰੇ ਦਾ ਚਾਪਲੂਸ,ਚੁਗਲ,ਗੱਪੀ,ਦਲ ਬਦਲੂ ਬੰਦਾ ਕਾਮਯਾਬ ਹੈ

1683

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 0545
ਜਦੋਂ ਚੋਣਾਂ ਦੀ ਰੁੱਤ ਆਉੋਦੀ ਹੈ ਤਾਂ ਦੋ ਤਰਾਂ ਦੇ ਲੋਕ ਦਲ ਬਦਲੀਆਂ ਕਰਦੇ ਹਨ। ਇਕ ਤਾਂ ਉਹ ਕਿ ਬੰਦਾ ਲੰਮਾਂ ਸਮਾਂ ਪਾਰਟੀ ਚ ਰਹਿਕੇ ਪਾਰਟੀ ਪ੍ਰਤੀ ਪੂਰਾ ਵਫਾਦਾਰ ਰਹਿੰਦਾ ਪਰ ਪਾਰਟੀ ਵਲੋਂ ਉਹ ਨੂੰ ਕੋਈ ਮਾਨ ਸਨਮਾਨ ਜਾਂ ਯੋਗ ਅਹੁਦਾ ਨਹੀ ਦਿੱਤਾ ਜਾਂਦਾ ਤਾਂ ਉਹ , ‘ ਬੜੇ ਬੇ ਆਬਰੂ ਹੋ ਕਰ ਤੇਰੇ ਕੂਚੇ ਸੇ ਬਾਹਰ ਨਿੱਕਲੇ’ । ਇਸ ਸ਼ੇਅਰ ਦੀਆਂ ਲਾਈਨਾਂ ਵਾਲੀ ਸਚਾਈ ਵਾਂਗ ਪਾਰਟੀ ਛੱਡਕੇ ਕਿਸੇ ਦੂਸਰੀ ਪਾਰਟੀ ਵਿਚ ਚਲੇ ਜਾਂਦੇ ਹਨ। ਇਹ ਗੱਲ ਹੈ ਵੀ ਜਾਇਜ਼। ਪਰ ਦੂਜੀ ਸ਼੍ਰੇਣੀ ਚ ਉਹ ਬੰਦੇ ਆਉੋਦੇ ਹਨ ਜੋ ਸਿਰੇ ਦੇ ਚਲਾਕ ਤੇ ਮੌਕਾ ਪ੍ਰਸਤ ਹੁੰਦੇ ਹਨ। ਕਿਉਂ ਕਿ ਹੁਣ ਰਾਜਨੀਤੀ ਵਿਚ ਇਮਾਨਦਾਰੀ ਲਈ ਕੋਈ ਥਾਂ ਨਹੀਂ। ਰਾਜਨੀਤੀ ਵਿਚ ਉਹ ਹੀ ਬੰਦਾ ਕਾਮਯਾਬ ਹੈ, ਜਿਹੜਾ ਸਿਰੇ ਦਾ ਚਾਪਲੂਸ ਹੋਵੇ, ਚੁਗਲ ਹੋਵੇ, ਗੱਪੀ ਹੋਵੇ, ਦਲ ਬਦਲੂ ਹੋਵੇ। ਜਿਹੜੀ ਪਾਰਟੀ ਦਾ ਬੇੜਾ ਡੁੱਬਦਾ ਹੋਵੇ , ਉਹਦੇ ਚੋਂ ਛਾਲ ਮਾਰਕੇ ਦੂਜੇ ਬੇੜੇ ਚ ਚੜ੍ਹਨ ਦੇ ਸਮਰੱਥ ਹੋਵੇ। ਜਿਵੇ ਸ: ਬਲਵੰਤ ਸਿੰਘ ਰਾਮੂੰਵਾਲੀਆ ਨੇ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਜਦੋ ਵੇਖਿਆ ਕਿ ਐਤਕਾਂ ਅਕਾਲੀ ਦਲ ਦੀ ਬੇੜੀ ਡੁੱਬ ਰਹੀ ਹੈ ਤਾਂ ਉਨ੍ਹਾਂ ਨੇ ਐਸੀ ਛਾਲ ਮਾਰੀ ਕਿ ਯੂ ਪੀ ਚ ਜਾਕੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ । ਉਹ ਇਹ ਗੱਲ ਅਕਸਰ ਸਟੇਜਾਂ ਤੋਂ ਕਹਿ ਵੀ ਦਿੰਦੇ ਹਨ ਕਿ ਮੈਂ ਜਦੋਂ ਦਾ ਦਿੱਲੀ ਚ ਵੜਿਆਂ ਗੱਡੀ ਤੋ ਲਾਲ ਬੱਤੀ ਨਹੀ ਲਹਿਣ ਦਿੱਤੀ। ਇਹ ਐ ਤੇਜ ਤਰਾਰ ਬੰਦਿਆਂ ਦਾ ਕੰਮ । ਪਰ ਜੇ ਬੰਦਾ ਡੁੱਬਦੀ ਬੇੜੀ ਚ ਸਵਾਰ ਹੋ ਜਾਵੇ ਤਾਂ ਗੱਲ ਸਮਝ ਤੋਂ ਬਾਹਰ ਹੈ। ਜਿਵੇਂ ਸ: ਜਗਮੀਤ ਸਿ3ਘ ਬਰਾੜ ਬੀਤੇ ਦਿਨ ਅਕਾਲੀ ਦਲ ਦੇ ਬੇੜੇ ਵਿਚ ਸਵਾਰ ਹੋ ਗਏ ਹਨ। ਜਦੋਂ ਕਿ ਅਕਾਲੀ ਦਲ ਦਾ ਬੇੜਾ ਮੱਝਧਾਰ ਵਿਚ ਫਸਿਆ ਹੋਇਆ ਹੈ ਅਤੇ ਉਹਦਾ ਇਸ ਮੰਝਧਾਰ ਚੋ ਨਿੱਕਲਣਾ ਵੀ ਆਸਾਨ ਨਹੀੰ ਲਗਦਾ। ਜਦੋਂ ਪਿਛਲੇ ਦਿਨੀ ਇਹ ਖਬਰਾਂ ਸੁਨਣ ਨੂੰ ਮਿਲੀਆਂ ਕਿ ਆਵਾਜ਼ ਏ ਪੰਜਾਬ ਸ: ਜਗਮੀਤ ਸਿੰਘ ਬਰਾੜ ਅਕਾਲੀ ਦਲ ਦਾ ਵਾਜਾ ਬਣਨ ਜਾ ਰਹੇ ਹਨ ਤਾਂ ਮਨ ਨੂੰ ਯਕੀਨ ਨਹੀਂ ਆਇਆ ਕਿ ਜਿਹੜਾ ਬੰਦਾ ਬਾਦਲ ਪਰਿਵਾਰ ਨੂੰ ਆਪਣਾ ਨਿੱਜੀ ਦੁਸ਼ਮਣ ਸਮਝਦਾ ਹੋਵੇ। ਸਟੇਜਾਂ ਤੋਂ ਆਪਣੇ ਪਿਤਾ ਦਾ ਕਾਤਲ ਗਰਦਾਨਦਾ ਹੋਵੇ। ਜਿਸ ਖਿਲਾਫ ਉਨ੍ਹਾਂ ਨੇ ਤਿੰਨ ਚੋਣਾਂ ਫਰੀਦਕੋਟ ਸੀਟ ਤੋਂ ਲੜੀਆਂ ਹੋਣ ਅਤੇ ਤੀਜੀ ਲੜਾਈ ਵਿਚ ਇਸ ਪਰਿਵਾਰ ਨੂੰ ਉਸ ਵੇਲੇ ਹਾਰ ਦਿੱਤੀ ਹੋਵੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਖੁਦ ਸ: ਬਾਦਲ ਹੋਣ ਅਤੇ ਜਿਸ ਪਰਿਵਾਰ ਨੇ ਕਦੇ ਹਾਰ ਦਾ ਮੂੰਹ ਨਾ ਵੇਖਿਆ ਹੋਵੇ। ਉਹ ਜਿੱਤ ਦਾ ਜਰਨੈਲ , ਉਸ ਬੰਦੇ ਦੀ ਅੱਜ ਐਡੀ ਕੀ ਮਜ਼ਬੂਰੀ ਹੋ ਗਈ ਕਿ ਉਹ ਆਪਣੇ ਕੱਟੜ ਵਿਰੋਧੀ ਦਾ ਸਿਪਾਹੀ ਬਣਕੇ ਡੁੱਬਦੇ ਬੇੜੇ ਵਿਚ ਸਵਾਰ ਹੋ ਗਿਆ। ਇਸ ਬਾਰੇ ਜਗਮੀਤ ਸਿੰਘ ਬਰਾੜ ਕੀ ਸੋਚ ਰੱਖਦੇ ਹੋਣ ਪਤਾ ਨਹੀ। ਪਰ ਮੈਨੂੰ ਤਾਂ ਇਹ ਇਕ ਸਿਆਸੀ ਖੁਦਕਸ਼ੀ ਤੋ ਵੱਧ ਕੁੱਝ ਨਜ਼ਰ ਨਹੀਂ ਆਉੋਦਾ। ਕਿਉੋ ਕਿ ਜੇ ਜਗਮੀਤ ਸਿੰਘ ਬਰਾੜ ਇਹ ਸਮਝਣ ਕਿ ਇੱਥੇ ਆ ਕੇ ਉਹ ਮੁੜ ਐਮ ਪੀ , ਐਮ
ਐਲ ਏ ਜਾਂ ਮੰਤਰੀ ਬਣ ਜਾਣਗੇ ਤਾਂ ਇਹ ਉਨ੍ਹਾਂ ਦੀ ਵੱਡੀ ਭੁੱਲ ਹੋਵੇਗੀ। ਇਹ ਮੈਂ ਨਹੀਂ ਕਹਿੰਦਾ ਅਕਾਲੀ ਦਲ ਦਾ ਪਿਛਲਾ ਇਤਿਹਾਸ ਫੋਲ ਕੇ ਵੇਖ ਲਉ ਕਿ ਸ: ਬਾਦਲ ਨੇ ਆਪਣੇ ਬਰਾਬਰ ਦੀ ਤਾਕਤ ਵਾਲੇ ਸਾਥੀਆਂ ਨੂੰ ਬੇੜੇ ਚ ਬਿਠਾਕੇ ਅਜਿਹੇ ਡੂੰਘੇ ਪਾਣੀਆਂ ਚ ਸੁੱਟਿਆ ਕਿ ਉਨ੍ਹਾਂ ਦੀ ਸਿਆਸੀ ਮੌਤ ਹੋ ਗਈ। ਅੱਜ ਅਕਾਲੀ ਦਲ ਦੀ ਸਾਰੀ ਕਮਾਂਡ ਬਾਦਲ ਪਰਿਵਾਰ ਦੇ ਹੱਥ ਵਿਚ ਹੈ। ਇੱਥੇ ਕਿਸੇ ਬਾਹਰਲੇ ਬੰਦੇ ਦੇ ਹੱਥ ਕੋਈ ਤਾਕਤ ਦੇਣ ਦਾ ਸਵਾਲ ਈ
ਪੈਦਾ ਨਹੀਂ ਹੁੰਦਾ। ਇਸ ਅਕਾਲੀ ਦਲ ਵਿਚ ਸਿਰਫ ਜੀ ਹਜ਼ੂਰੀਏ ਬੰਦੇ ਨੂੰ ਸਿਰਫ ਸੂਬੇਦਾਰੀ ਦੇ ਅਹੁਦੇ ਤੱਕ ਹੀ ਸਵੀਕਾਰ ਕੀਤਾ ਜਾਂਦਾ ਹੈ। ਕਮਾਂਡਰ ਕਿਸੇ ਨੂੰ ਨਹੀ ਬਣਾਇਆ ਜਾਂਦਾ। ਜੇਕਰ ਕੋਈ ਬਨਣ ਦੀ ਕੋਸ਼ਿਸ਼ ਕਰੇ ਤਾਂ ਉਸਦੇ ਪਰ ਕੁਤਰ ਦਿੱਤੇ ਜਾਂਦੇ ਹਨ। ਭਾਵੇਂ ਨਜ਼ਦੀਕੀ ਰਿਸ਼ਤੇਦਾਰ ਵੀ ਕਿਉੋ ਨਾ ਹੋਵੇ। ਮੈਨੂੰ ਨਹੀਂ ਲਗਦਾ ਕਿ ਜਗਮੀਤ ਸਿ3ਘ ਬਰਾੜ ਲਈ ਇਹ ਚੁੱਕਿਆ ਕਦਮ ਉਨ੍ਹਾਂ ਦਾ ਰਾਜਨੀਤੀ ਵਿਚ ਪਹਿਲਾ ਸਥਾਨ ਮੁੜਕੇ ਲੈ ਆਵੇਗਾ। ਸੁਣਦੇ ਆ ਰਹੇ ਹਾਂ ਕਿ ਰਾਜਨੀਤੀ ਦੀ ਖੇਡ ਦੀ ਸਮਝ ਨਹੀਂ ਆ ਸਕਦੀ। ਇਹ ਅੱਜ ਅੱਖੀਂ ਵੇਖ ਲਿਆ ਹੈ। ਬੱਸ ਇਹ ਹੀ ਕਹਿ ਸਕਦੇ ਹਾਂ, ‘ ਕਿ ਵਾਹ ਨੀ ਰਾਜਨੀਤੀਏ ਤੇਰਾ ਵੀ ਜਵਾਬ ਨਹੀਂ।

Real Estate