ਰਾਫੇਲ ਸੌਦੇ ’ਚ ਮੋਦੀ ਜਾ ਸਕਦੇ ਹਨ ਜੇਲ੍ਹ – ਰਾਹੁਲ ਗਾਂਧੀ

930

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੂਰਤ ਤੋਂ ਬੇਲਗਾਮ ਦੀ ਹਵਾਈ ਯਾਤਰਾ ਦੌਰਾਨ ‘ਹਿੰਦੁਸਤਾਨ’ ਨਾਲ ਇੰਟਰਵਿਊ ਦੌਰਾਨ ਦਾਅਵਾ ਕੀਤਾ ਹੈ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਫੇਲ ਦੇ ਮਾਮਲੇ ਵਿਚ ਜੇਲ੍ਹ ਜਾ ਸਕਦੇ ਹਨ,’। ਗੱਲਬਾਤ ਦੌਰਾਨ ਉਨ੍ਹਾਂ ਤੋਂ ਪੁੱਛਿਆ, ‘ਪ੍ਰਧਾਨ ਮੰਤਰੀ ਨੇ ਆਪਣੇ ਇੰਟਰਵਿਊ ਵਿਚ ਕਿਹਾ ਸੀ ਕਿ ਮੈਂ ਤਾਂ ਰਾਫੇਲ ਦੇ ਮਾਮਲੇ ਵਿਚ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਹੈ। ਤੁਸੀਂ ਲੋਕ ਉਨ੍ਹਾਂ ਤੋਂ (ਰਾਹੁਲ ਗਾਂਧੀ) ਇਹ ਕਿਉਂ ਨਹੀਂ ਪੁੱਛਦੇ ਕਿ ਉਨ੍ਹਾਂ ਦੇ ਦੋਸ਼ ਦਾ ਪ੍ਰਮਾਣ ਕੀ ਹੈ? ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਫੇਲ ਸੌਦੇ ਦੀ ਵੈਧਤਾ ਉਤੇ ਮੋਹਰ ਲਗਾ ਦਿੱਤੀ ਹੈ। ਇਸ ਸਬੰਧੀ ਤੁਸੀਂ ਕੀ ਕਹੋਗੇ?
ਰਾਹੁਲ ਗਾਂਧੀ ਦਾ ਜਵਾਬ ਸੀ ਕਿ ‘ਹਿੰਦੂ’ ਅਖਬਾਰ ਨੇ ਰਾਫੇਲ ਸਬੰਧੀ ਜੋ ਦਸਤਾਵੇਜ ਛਾਪੇ ਹਨ, ਉਨ੍ਹਾਂ ਤੋਂ ਸਾਫ ਹੈ ਕਿ ਨਰਿੰਦਰ ਮੋਦੀ ਜੀ ਭਾਰਤ ਦੀ ‘ਨੇਗੋਸੀਏਸ਼ਨ ਟੀਮ’ ਨੂੰ ‘ਬਾਈਪਾਸ’ ਕਰ ਰਾਫੇਲ ਦੀ ਕੀਮਤ ਦੀ ਗੱਲਬਾਤ ਸਿੱਧੀ ਦਸੌਲਟ ਕੰਪਨੀ ਨਾਲ ਕਰ ਰਹੇ ਸਨ। ਇਕੱਲੇ ਇਨ੍ਹਾਂ ਕਾਗਜ਼ਾਂ ਦੇ ਆਧਾਰ ਉਤੇ ਨਰਿੰਦਰ ਮੋਦੀ ਜੇਲ੍ਹ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਿੰਦੁਸਤਾਨ ਦੀ ਨੇਗੋਸੀਏਸ਼ਨ ਟੀਮ ਕਹਿ ਰਹੀ ਹੈ ਕਿ ਸਾਡਾ ਸਾਲਾਂ ਦਾ ਕੰਮ ਪ੍ਰਧਾਨ ਮੰਤਰੀ ਨੇ ਬਾਈਪਾਸ ਕਰ ਦਿੱਤਾ। ਬਾਈਪਾਸ ਕਰਨ ਦਾ ਕੋਈ ਨਾ ਕੋਈ ਕਾਰਨ ਤਾਂ ਹੋਵੇਗਾ? ਇਕ ਹੀ ਕਾਰਨ ਹੋ ਸਕਦਾ ਹੈ ਭ੍ਰਿਸ਼ਟਾਚਾਰ। ਮੋਦੀ ਜੀ ਨੇ ਉਨ੍ਹਾਂ ਕਾਗਜ਼ਾਂ ਬਾਰੇ ਅੱਜ ਤੱਕ ਕੁਝ ਨਹੀਂ ਬੋਲਿਆ ਹੈ।‘

Real Estate