ਬੀਬੀ ਖਾਲੜਾ, ਟੌਹੜਾ ਦੀ ਟਿਕਟ ‘ਤੇ ਚੋਣ ਲੜੀ

4077

ਪਰਮਿੰਦਰ ਸਿੰਘ ਸਿੱਧੂ

ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ ਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ। ਬੀਬੀ ਖਾਲੜਾ ਪੰਥਕ ਹਲਕੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਆਪਣੇ ਸਮੇਂ ਦੇ ਮਨੁੱਖੀ ਅਧਿਕਾਰਾਂ ਬਾਰੇ ਬਹੁ–ਚਰਚਿਤ ਕਾਰਕੁੰਨ ਸਨ, ਜਸਵੰਤ ਸਿੰਘ ਖਾਲੜਾ ਖ਼ੁਦ ਇੱਕ ਸਰਕਾਰੀ ਮੁਲਾਜ਼ਮ ਸਨ ਤੇ ਸਾਲ 1995 ’ਚ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਅਗ਼ਵਾ ਕਰ ਕੇ ਕਤਲ ਕਰ ਦਿੱਤਾ ਸੀ। ਪਿਛਲੇ ਦਿਨੀ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਚੋਣ–ਮੈਨੀਫ਼ੈਸਟੋ ਦੱਸਿਆ ਸੀ। ਇੰਝ ਚੋਣ–ਜ਼ਾਬਤੇ ਦੀ ਉਲੰਘਣਾ ਹੋਈ ਹੈ।’ ਇਸ ਨੋਟਿਸ ਰਾਹੀਂ ਡਿਪਟੀ ਕਮਿਸ਼ਨਰ ਨੇ ਅਗਲੇ 48 ਘੰਟਿਆਂ ਦੌਰਾਨ ਬੀਬੀ ਖਾਲੜਾ ਤੋਂ ਸਪੱਸ਼ਟੀਕਰਨ ਮੰਗਿਆ ਹੈ ਤੇ ਪੁੱਛਿਆ ਹੈ ਕਿ ‘ਤੁਹਾਡੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ।’
ਬੀਬੀ ਖਾਲੜਾ ਦੀ ਚੋਣ ਮੁਹਿੰਮ ਤੇ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਨੇ ਪੰਜਾਬੀ ਨਿਊਜ਼ ਆਨਲਾਈਨ ਦੀ ਟੀੰਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਖਡੂਰ ਸਾਹਿਬ ਪੁਰਾਣੀ ਤਰਨਤਾਰਨ ਸੀਟ ਹੈ ਜਿੱਥੋਂ ਜਥੇਦਾਰ ਮੋਹਣ ਸਿੰਘ ਤੁੜ ਵਰਗੇ ਆਗੂ ਵੀ ਚੋਣਾਂ ਜਿੱਤ ਚੁੱਕੇ ਹਨ ਤੇ ਜਿਆਦਾਤਰ ਇੱਥੋਂ ਅਕਾਲੀ ਹੀ ਜਿੱਤਦੇ ਰਹੇ ਹਨ । 1989 ਵਿੱਚ ਸਿਮਰਨਜੀਤ ਸਿੰਘ ਮਾਨ ਵੀ ਜਦੋਂ ਜੇਲ੍ਹ ਵਿੱਚ ਸਨ ਤਾਂ ਇਸੇ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਸਨ। ਅੱਜ ਇਹ ਸੀਟ ਇੱਕ ਵੱਕਾਰੀ ਸੀਟ ਬਣ ਚੁੱਕੀ ਹੈ । ਉਨ੍ਹਾਂ ਕਿਹਾ ਕਿ ਬੀਬੀ ਖਾਲੜਾਂ ਦੀ ਮੁਹਿੰਮ ਇਸ ਸਮੇਂ ਸਭ ਤੋਂ ਉੱਪਰ ਚੱਲ ਰਹੀ ਹੈ, ਪਰ ਜੇ ਅਸੀਂ ਕਹੀਏ ਕਿ ਬੀਬੀ ਖਾਲੜਾ ਪਹਿਲੀ ਵਾਰ ਚੋਣ ਲੜ ਰਹੇ ਹਨ ਤਾਂ ਇਹ ਗਲਤ ਹੋਵੇਗਾ ਕਿਉਂ ਕਿ ਜਦੋਂ 1999 ‘ਚ ਬਾਦਲ ਤੇ ਟੌਹੜਾ ਅਲੱਗ ਹੋਏ ਸਨ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਰਬ-ਹਿੰਦ ਅਕਾਲੀ ਦਲ ਬਣਾ ਕੇ ਅਪਣੀ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਟਿਕਟ ਦਿੱਤੀ ਸੀ ਤੇ ਉਸ ਸਮੇਂ ਬੀਬੀ ਖਾਲੜਾ ਨੂੰ ਸਿਰਫ 37985 ਵੋਟਾਂ ਪਈਆ ਸਨ । ਉਸ ਸਮੇਂ ਬੀਬੀ ਖਾਲੜਾ ਤੀਜੇ ਨੰਬਰ ਤੇ ਰਹੇ ਸਨ ਤੇ ਉਦੋਂ ਇਹ ਸੀਟ ਅਕਾਲੀ ਦਲ ਦੇ ਤਰਲੋਚਨ ਸਿੰਘ ਤੁੜ ਨੇ ਜਿੱਤੀ ਸੀ ।ਬੀਬੀ ਖਾਲੜਾ ਕੋਲ ਚੋਣ ਲੜਨ ਦਾ ਤਜਰਬਾ ਪਹਿਲਾਂ ਵੀ ਹੈ ਤੇ ਅੱਜ ਉਹ ਸੁਖਪਾਲ ਸਿਘ ਖਹਿਰਾ ਦੀ ਪਾਰਟੀ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਹਨ । ਪੱਤਰਕਾਰ ਗਿੱਲ ਅਨੁਸਾਰ ਅੱਜ ਬੀਬੀ ਖਾਲੜਾ ਦੇ ਮੁਕਾਬਲੇ ਕੋਈ ਦੂਜਾ ਉਮੀਦਵਾਰ ਨਹੀਂ ਹੈ। ਖਡੂਰ ਸਾਹਿਬ ਤੋਂ ਕਾਂਗਰਸ ਨੇ ਜਸਵੀਰ ਸਿੰਘ ਡਿੰਪਾ ਤੇ ਅਕਾਲੀ ਦਲ (ਬਾਦਲ) ਨੇ ਜੰਗੀਰ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ ।

ਪੱਤਰਕਰ ਸੰਤੋਖ਼ ਗਿੱਲ ਦਾ ਪੂਰਾ ਇੰਟਰਵਿਊ ਸੁਨਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ –

Real Estate