ਵੋਟਾਂ ਦੋਰਾਨ ਕਾਂਗਰਸ ਤੇ ਬੱਕਰੇ ਵੰਡਣ ਦਾ ਦੋਸ਼

1216

ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਦੋ ਟਰੱਕਾਂ ਵਿਚ ਬਕਰੇ ਭਰੇ ਹੋਏ ਮਿਲਣ ਬਾਅਦ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਹਮਣੇ–ਸਾਹਮਣੇ ਆ ਗਏ। ਕੱਲ੍ਹ ਦੇਰ ਰਾਤ ਭਾਜਪਾ ਵਰਕਰਾਂ ਨੇ ਇਕ ਕਾਂਗਰਸ ਆਗੂ ਉਸਮਾਨ ਦੇ ਪੋਲਟਰੀ ਫਾਰਮ ਵਿਚ ਬੱਕਰਿਆਂ ਨਾਲ ਭਰੇ ਦੋ ਟਰੱਕ ਫੜ੍ਹੇ। ਭਾਜਪਾ ਦਾ ਦੋਸ਼ ਹੈ ਕਿ ਇਹ ਬੱਕਰੇ ਚੋਣਾਂ ਵਿਚ ਵੰਡਣ ਲਈ ਕਾਂਗਰਸ ਨੇ ਮੰਗਵਾਏ ਹਨ। ਭਾਜਪਾ ਨੇ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਇਸ ਤੋਂ ਬਾਅਦ ਕਮਿਸ਼ਨ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਮਗਰੋਂ ਬੱਕਰਿਆ ਸਮੇਤ ਦੋਵੇਂ ਟਰੱਕ ਪੁਲਿਸ ਨੂੰ ਸੌਪ ਦਿੱਤੇ। ਉਥੇ ਕਾਂਗਰਸ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ।

Real Estate