ਕੀ ਪ੍ਰਧਾਨ ਮੰਤਰੀ ਅੰਬਾਨੀਆਂ ਤੇ ਅਡਾਨੀਆਂ ਦੇ ਮੈਨੇਜਰ ਲੱਗੇ ਹਨ ?

1214

ਨਵਜੋਤ ਸਿੱਧੂ ਨੇ ਮੋਦੀ ਸਰਕਾਰ ‘ਤੇ ਹੱਲਾ ਕਰਦਿਆਂ ਦਿੱਲੀ ‘ਚ ਕਾਂਗਰਸ ਹੈੱਡਕੁਆਟਰ ‘ਚ ਪ੍ਰੈੱਸ ਕਾਨਫਰੰਸ ਕੀਤੀ। ਸਿੱਧੂ ਨੇ ਇਸ ਦੌਰਾਨ ਪੀਐਮ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਪ੍ਰਧਾਨ ਮੰਤਰੀ ਅਡਾਨੀਆਂ ਤੇ ਅੰਬਾਨੀਆਂ ਦੇ ਬਿਜ਼ਨੈੱਸ ਡਵੈਲਪਮੈਂਟ ਮੈਨੇਜਰ ਲੱਗੇ ਹਨ ? ਸਿੱਧੂ ਨੇ ਬੋਲਦਿਆਂ ਕਿਹਾ ਕਿ ਮੋਦੀ ਨੇ ਸਰਕਾਰੀ ਕੰਪਨੀਆਂ ਨੂੰ ਖਤਮ ਕਰ ਕੇ ਨਿੱਜੀ ਕੰਪਨੀਆਂ ਤੇ ਲੋਕਾਂ ਨੂੰ ਫਾਇਦਾ ਦੁਆਇਆ ਹੈ। ਇਸ ਦੌਰਾਨ ਸਿੱਧੂ ਵੱਲੋਂ ਅੰਬਾਨੀਆਂ ਦਾ ਸ਼ਰੇਆਮ ਨਾਮ ਲਿਆ ਗਿਆ। ਸਿੱਧੂ ਨੇ ਕਿਹਾ ਕਿ ਅੰਬਾਨੀਆਂ ਨੇ ਪੀਐਮ ਮੋਦੀ ਦੇ ਨਾਲ ਵਿਦੇਸ਼ਾਂ ‘ਚ ਜਾ ਕੇ ਵੱਡੀਆਂ ਮੋਟੀਆਂ ਡੀਲਾਂ ਕੀਤੀਆਂ।ਸਿੱਧੂ ਨੇ ਕਿਹਾ ਕਿ ਦੇਸ਼ ਦਾ ਪਹਿਲਾ ਅਜਿਹਾ ਪ੍ਰਧਾਨ ਮੰਤਰੀ ਹੈ ਜਿਸਨੇ ਅੰਬਾਨੀਆਂ ਦੀ ਕੰਪਨੀ ਜੀੳ ਦੀ ਖੁਦ ਮਸ਼ਹੂਰੀ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਇੱਕ ਪਾਸੇ ਰਾਤ ਨੂੰ ਨੋਟਬੰਦੀ ਐਲਾਨੀ ਜਾਂਦੀ ਹੈ ਤੇ ਦੂਜੇ ਹੀ ਦਿਨ ਉਹ ‘ਪੇਅ ਟੀ।ਐਮ’ ਦੀ ਮਸ਼ਹੂਰੀ ‘ਚ ਆਉਂਦੇ ਹਨ। ਸਿੱਧੂ ਨੇ ਸਿੱਧੇ ਸਵਾਲ ਕਰਦਿਆਂ ਪੁੱਛਿਆ ਕਿ ਪੀਐਮ ਮੋਦੀ ਨੇ ਅਡਵਾਂਸ ‘ਚ ਕਿਸ ਤਰ੍ਹਾਂ ਇਸ ਮਸ਼ਹੂਰੀ ਦੀ ਬੁੱਕਿੰਗ ਕਰਵਾ ਲਈ ਜਦਕਿ ਦੇਸ਼ ਦੇ ਫਾਇਨਾਂਸ ਮੰਤਰੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ।

Real Estate