ਹਾਰਦਿਕ ਪਟੇਲ ਦੇ ਪਿਆ ਲਫੇੜਾ

1341

ਕਾਂਗਰਸ ਵਿਚ ਸ਼ਾਮਲ ਹੋਏ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਸਾਬਕਾ ਆਗੂ ਹਾਰਦਿਕ ਪਟੇਲ ਨੂੰ ਅੱਜ ਸ਼ੁੱਕਰਵਾਰ ਇਕ ਜਨ ਸਭਾ ਨੂੰ ਸੰਬੋਧਨ ਕਰਨ ਦੌਰਾਨ ਇਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਹਾਰਦਿਕ ਪਟੇਲ ਗੁਜਰਾਤ ਦੇ ਸੁਰਿੰਦਰ ਨਗਰ ਵਿਚ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭਾਸ਼ਣ ਵਿਚ ਇਕ ਨੌਜਵਾਨ ਨੇ ਉਨ੍ਹਾਂ ਦੇ ਕੋਲ ਆ ਕੇ ਥੱਪੜ ਮਾਰ ਦਿੱਤਾ। ਹਾਰਦਿਕ ਪਟੇਲ ਵੱਲੋਂ ਇਸ ਸਬੰਧੀ ਸੁਰਿੰਦਰ ਨਗਰ ਥਾਣੇ ਵਿਚ ਜਾ ਕੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਹੈ। ਮੌਜੂਦ ਹਾਰਦਿਕ ਪਟੇਲ, ਹੋਰ ਲੋਕਾਂ ਨੇ ਥੱਪੜ ਮਾਰਨ ਵਾਲੇ ਵਿਅਕਤੀ ਵਿਚ ਬਹਿਸਬਾਜੀ ਵੀ ਹੋਈ। ਹਾਰਦਿਕ ਨੇ ਪਿਛਲੇ ਮਹੀਨੇ 12 ਮਾਰਚ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੇ ਇਕ ਹਫਤੇ ਬਾਅਦ ਭਾਜਪਾ ਦੇ ‘ਮੈਂ ਵੀ ਚੌਕੀਦਾਰ’ ਮੁਹਿੰਮ ਦੇ ਵਿਰੋਧ ਵਿਚ ਆਪਣੇ ਨਾਮ ਅੱਗੇ ਬੇਰੁਜ਼ਾਗਰ ਸ਼ਬਦ ਲਗਾ ਦਿੱਤਾ ਸੀ।

Real Estate