ਲੋਕ ਸਭਾ ਚੋਣਾਂ ਦਾ ਦੂਜਾ ਗੇੜ : 66% ਵੋਟਿੰਗ

1173

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੇਸ਼ ਵਿੱਚ ਦੂਜੇ ਗੇੜ ਦੀ ਵੋਟਿੰਗ ਕੁੱਲ ਮਿਲਾ ਕੇ ਅਮਨ–ਚੈਨ ਨਾਲ ਨਿੱਬੜ ਗਈ ਹੈ। ਸ਼ਾਮੀਂ 6 ਵਜੇ ਦੇ ਅੰਕੜਿਆਂ ਮੁਤਾਬਕ ਦੂਜੇ ਗੇੜ ‘ਚ ਕੁੱਲ 66 ਫ਼ੀਸਦੀ ਵੋਟਾਂ ਪੈਣ ਦੀ ਖ਼ਬਰ ਸੀ।ਅਰੋੜਾ ਨੇ ਸਾਰੇ ਚੋਣ ਕਰਮਚਾਰੀਆਂ/ਅਧਿਕਾਰੀਆਂ ਤੇ ਆਮ ਜਨਤਾ ਨੂੰ ਚੋਣ ਪ੍ਰਕਿਰਿਆ ਸਾਫ਼–ਸੁਥਰੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁਬਾਰਕਾਂ ਦਿੱਤੀਆਂ।
ਸ਼ਾਮੀਂ ਪੰਜ ਵਜੇ ਤੱਕ ਆਸਾਮ ਵਿੱਚ 73.32%, ਬਿਹਾਰ ਵਿੱਚ 58.14%, ਛੱਤੀਸਗੜ੍ਹ ਵਿੱਚ 68.70%, ਜੰਮੂ–ਕਸ਼ਮੀਰ ਵਿੱਚ 43.3% ਵੋਟਾਂ ਪੈ ਚੁੱਕੀਆਂ ਸਨ। ਕਰਨਾਟਕ ਵਿੱਚ ਦੂਜੇ ਗੇੜ ਦੌਰਾਨ 61.80%, ਮਹਾਰਾਸ਼ਟਰ ਵਿੱਚ 55।.37%, ਮਨੀਪੁਰ ’ਚ 74.69%, ਓੜੀਸ਼ਾ ਵਿੱਚ 57.41 ਫ਼ੀ ਸਦੀ, ਪੁੱਡੂਚੇਰੀ ਵਿੱਚ 72.40%, ਤਾਮਿਲ ਨਾਡੂ ’ਚ 61.52%, ਉੱਤਰ ਪ੍ਰਦੇਸ਼ ਵਿੱਚ 58.12% ਅਤੇ ਪੱਛਮੀ ਬੰਗਾਲ ਵਿੱਚ 75.27 ਫ਼ੀ ਸਦੀ ਵੋਟਾਂ ਪਈਆਂ ਸਨ।

Real Estate