ਬੱਸ ‘ਚੋਂ ਉਤਾਰ ਕੇ 14 ਯਾਤਰੀ ਮਾਰੇ

2282

ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ‘ਚ 15 ਤੋਂ 20 ਹਮਲਾਵਰਾਂ ਨੇ ਇੱਕ ਬੱਸ ‘ਚ ਸਵਾਰ 14 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ। 2 ਲੋਕਾਂ ਨੇ ਇਸ ਘਟਨਾ ਦੌਰਾਨ ਭੱਜ ਕੇ ਆਪਣੀ ਜਾਨ ਬਚਾ ਲਈ। ਨਿਸ਼ਾਨਾ ਬਣਾਏ ਜਾਣ ਵਾਲੀ ਬੱਸ ਕਰਾਚੀ ਤੋਂ ਗਵਾਦਰ ਜਾ ਰਹੀ ਸੀ। ਜਾਣਕਾਰੀ ਅਨੁਸਾਰ ਹਮਲਾਵਰਾਂ ਨੇ 5 ਤੋਂ 6 ਬੱਸਾਂ ਰੁਕਵਾਈਆਂ ਸਨ। ਹਮਲਾਵਰਾਂ ਨੇ ਬੁਜੀ ਟੌਪ ਇਲਾਕੇ ਦੇ ਮਕਰਾਨ ਕੋਸਟਲ ਹਾਈਵੇਅ ‘ਤੇ ਬੱਸ ਰੋਕ ਕੇ ਯਾਤਰੀਆਂ ਨੂੰ ਪਹਿਚਾਣ ਪੱਤਰ ਦਿਖਾਉਣ ਦੇ ਬਹਾਨੇ ਹੇਠਾਂ ਉਤਾਰਿਆ ਅਤੇ ਗੋਲੀਆਂ ਨਾਲ ਭੁੰਨ ਦਿੱਤਾ। ਏਜੰਸੀਆਂ ਮੁਤਾਬਕ ਕੁੱਲ 16 ਯਾਤਰੀਆਂ ਨੂੰ ਬੱਸ ‘ਚੋਂ ਉਤਾਰਿਆ ਗਿਆ ਸੀ ਪਰ 2 ਯਾਤਰੀ ਚਲਾਕੀ ਨਾਲ ਉਥੋਂ ਭੱਜਣ ‘ਚ ਕਾਮਯਾਬ ਰਹੇ।

Real Estate