ਬਾਦਲ ਪਰਿਵਾਰ ਦੀ ਹਾਜ਼ਰੀ ਵਿੱਚ ਅਕਾਲੀ ਬਣੇ ਜਗਮੀਤ ਬਰਾੜ

1090

ਕਾਂਗਰਸੀ ਰਹੇ ਜਗਮੀਤ ਬਰਾੜ ਨੇ ਅੱਜ ਅਕਾਲੀ ਦਲ (ਬਾਦਲ) ਦਾ ਪੱਲਾ ਫੜ੍ਹ ਲਿਆ ਹੈ ।ਖ਼ਬਰਾਂ ਹਨ ਕਿ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦੇ ਵੀ ਸੰਪਰਕ ਵਿੱਚ ਸਨ। ਚਰਚਾ ਸੀ ਕਿ ਉਹ ਇਨ੍ਹਾਂ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਚੋਣ ਲੜ ਸਕਦੇ ਹਨ ਪਰ ਅਚਾਨਕ ਬਰਾੜ ਨੇ ਕਿਸੇ ਵੇਲੇ ਆਪਣੇ ਕੱਟੜ ਵਿਰੋਧੀ ਰਹੇ ਬਾਦਲਾਂ ਨਾਲ ਹੱਥ ਮਿਲ ਲਿਆ। ਬਰਾੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਖਿਲਾਫ ਕਈ ਵਾਰ ਚੋਣ ਲੜੀ ਹੈ। ਉਨ੍ਹਾਂ ਨੇ ਇੱਕ ਵਾਰ ਸੁਖਬੀਰ ਬਾਦਲ ਨੂੰ ਹਰਾਇਆ ਵੀ ਸੀ। ਬਰਾੜ ਸਭ ਤੋਂ ਵੱਖ ਬਾਦਲਾਂ ਖਿਲਾਫ ਹੀ ਬੋਲਦੇ ਸੀ। ਬੇਅਦਬੀ ਤੇ ਗੋਲੀ ਕਾਂਡ ਵਿੱਚ ਵੀ ਉਹ ਬਾਦਲਾਂ ਨੂੰ ਨਿਸ਼ਾਨੇ ‘ਤੇ ਲੈਂਦੇ ਰਹੇ ਹਨ। ਜਗਮੀਤ ਸਿੰਘ ਬਰਾੜ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਵੀ ਰਹਿ ਚੁੱਕੇ ਹਨ
ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਬਾਦਲ , ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ ਹਾਜਰ ਸਨ।

Real Estate