ਭਾਜਪਾ ਦੇ ਸੰਸਦ ਮੈਬਰ ਤੇ ਮਾਰਿਆ ਗਿਆ ਜੁੱਤਾ

1176

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਬਰ ਜੀਐਲਵੀ ਨਰਸਿਮ੍ਹਾ ਰਾਓ ਵੱਲ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵਿਅਕਤੀ ਨੇ ਜੁੱਤਾ ਮਾਰਿਆ। ਜੁੱਤਾ ਉਨ੍ਹਾਂ ਨੂੰ ਨਹੀਂ ਵੱਜਾ। ਜਿਸ ਸਮੇਂ ਬੀਜੇਪੀ ਲੀਡਰ ‘ਤੇ ਜੁੱਤਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਉਹ ਤੇਜੱਸਵੀ ਯਾਦਵ ਤੇ ਸਾਧਵੀ ਪ੍ਰਗਿਆ ਠਾਕੁਰ ਬਾਰੇ ਬਿਆਨ ਦੇ ਰਹੇ ਸਨ। ਇੰਨੇ ਵਿੱਚ ਇੱਕ ਵਿਅਕਤੀ ਉੱਠਿਆ ਤੇ ਉਸ ਨੇ ਸਟੇਜ ਵੱਲ ਜੁੱਤਾ ਵਗਾਹ ਮਾਰਿਆ। ਐਮਪੀ ‘ਤੇ ਜੁੱਤਾ ਸੁੱਟਣ ਵਾਲੇ ਵਿਅਕਤੀ ਨੂੰ ਪਾਰਟੀ ਵਰਕਰ ਜ਼ਬਰਦਸਤੀ ਬਾਹਰ ਵੱਲ ਲੈ ਗਏ। ਜੁੱਤਾ ਸੁੱਟਣ ਵਾਲੇ ਨੇ ਆਪਣੀ ਜੇਬ ਵਿੱਚੋਂ ਵਿਜ਼ਿਟਿੰਗ ਕਾਰਡ ਕੱਢ ਕੇ ਸੁੱਟਿਆ ਜਿਸ ‘ਤੇ ਸ਼ਕਤੀ ਭਾਰਗਵ ਨਾਂਅ ਦੇ ਵਿਅਕਤੀ ਦੇ ਵੇਰਵੇ ਦਿੱਤੇ ਹੋਏ ਸਨ।

Real Estate