ਡੀਐਮਕੇ ਉਮੀਦਵਾਰ ਕਨੀਮੋਝੀ ਦੇ ਘਰ ’ਤੇ ਇਨਕਮ ਟੈਕਸ ਦਾ ਛਾਪਾ

1104

ਦ੍ਰਵਿੜ ਮੁੰਨੇਤ੍ਰ ਕੜਗਮ (ਡੀਐਮਕੇ) ਪਾਰਟੀ ਦੀ ਉਮੀਦਵਾਰ ਕਨੀਮੋਝੀ ਦੇ ਘਰ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਇਨਕਮ ਟੈਕਸ ਦਾ ਇਹ ਛਾਪਾ ਤਾਮਿਲਨਾਡੂ ਦੇ ਧੂਧੁਕੁਡੀ ਚ ਉਸ ਘਰ ’ਤੇ ਮਾਰਿਆ ਹੈ ਜਿੱਥੇ ਕਨੀਮੋਝੀ ਰਹਿ ਰਹੀ ਹੈ। ਕਨੀਮੋਝੀ ਤਾਮਿਲਨਾਡੂ ਤੋਂ ਰਾਜ ਸਭਾ ਸੰਸਦ ਮੈਂਬਰ ਅਤੇ ਡੀਐਮਕੇ ਮੁਖੀ ਐਮ ਕੇ ਸਟਾਲਿਨ ਦੀ ਭੈਣ ਹਨ।ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਖਿਲਾਫ਼ ਡੀਐਮਕੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਚ ਡੀਐਮਕੇ ਵਰਕਰ ਕਨੀਮੋਝੀ ਦੇ ਘਰ ਬਾਹਰ ਇਕੱਠੇ ਹੋ ਗਏ। ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਤੇ ਡੀਐਮਕੇ ਮੁਖੀ ਐਮ ਕੇ ਸਟਾਲਿਲ ਨੇ ਕਿਹਾ ਕਿ ਭਾਜਪਾ ਤਾਮਿਲਨਾਡੂ ਮੁਖੀ ਤਮਿਲਸਾਈ ਸੁੰਦਰਰਾਜਨ ਦੇ ਇੱਥੇ ਕਰੋੜਾਂ ਰੁਪਏ ਰੱਖੇ ਹਨ, ਉੱਥੇ ਛਾਪਾ ਕਿਉਂ ਨਹੀਂ ਮਰਿਆ ਜਾਂਦਾ? ਸਟਾਲਿਨ ਦੇ ਦੋਸ਼ ਲਗਾਇਆ ਕਿ ਪੀਐਮ ਮੋਦੀ ਚੋਣਾਂ ਚ ਦਖ਼ਲ ਦੇਣ ਲਈ ਇਨਕਮ ਟੈਕਸ ਵਿਭਾਗ, ਸੀਬੀਆਈ, ਅਦਾਲਤੀ ਕਾਰਵਾਈ ਅਤੇ ਹੁਣ ਚੋਣ ਕਮਿਸ਼ਨ ਦੀ ਵਰਤੋਂ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਹਾਰ ਤੋਂ ਡਰ ਰਹੇ ਹਨ।

Real Estate