ਪੈਰਿਸ ਵਿੱਚ ਨੋਟਰੇ-ਡੇਮ ਦੀ ਮੱਧਕਾਲੀ ਚਰਚ ਵਿੱਚ ਭਿਆਨਕ ਅੱਗ ਲੱਗ ਗਈ । ਇਹ ਫਰਾਂਸ ਦਾ ਸਭ ਤੋਂ ਮਸ਼ਹੂਰ ਚਿੰਨ੍ਹ ਮੰਨਿਆ ਜਾਂਦਾ ਹੈ।850 ਸਾਲ ਪੁਰਾਣੀ ਇਸ ਚਰਚ ਦੀ ਛੱਤ ਅਤੇ ਗੁੰਬਦ ਢਹਿ-ਢੇਰੀ ਹੋ ਗਿਆ ਹੈ ਪਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਚਰਚ ਦਾ ਮੁੱਖ ਢਾਂਚਾ ਅਤੇ ਦੋ ਟਾਵਰ ਬਚਾ ਲਏ ਗਏ । ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦਾ ਕਹਿਣਾ ਹੈ ਕਿ ਇਹ ‘ਭਿਆਨਕ ਤਰਾਸਦੀ’ ਹੈ।ਹਾਲੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਕਿਆਸ ਲਾ ਰਹੇ ਹਨ ਕਿ ਇਸ ਦਾ ਸਬੰਧ ਚਰਚ ਵਿੱਚ ਪੱਥਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ ਸ਼ੁਰੂ ਕੀਤੇ ਗਏ ਮੁਰੰਮਤ ਦੇ ਕੰਮ ਨਾਲ ਵੀ ਹੋ ਸਕਦਾ ਹੈ।
ਅੱਗ ਦੌਰਾਨ ਰੰਗੀਨ ਕੱਚ ਦੀਆਂ ਖਿੜਕੀਆਂ ਅਤੇ ਚਰਚ ਅੰਦਰ ਲੱਕੜ ਦਾ ਸਮਾਨ ਸੜ ਗਿਆ।ਤਕਰੀਬਨ 500 ਫਾਇਰਫਾਈਟਰਜ਼ ਨੇ ਬੈੱਲ ਟਾਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਚਾਰ ਤੋਂ ਵੀ ਵੱਧ ਘੰਟਿਆਂ ਬਾਅਦ ਫਾਇਰ ਮੁਖੀ ਜੀਨ-ਕਲੌਡ ਗੈਲੇਟ ਨੇ ਕਿਹਾ ਕਿ ਚਰਚ ਦਾ ਮੁੱਖ ਢਾਂਚਾ ਬਚਾਅ ਲਿਆ ਗਿਆ ਹੈ।
Real Estate