ਕਾਂਗਰਸੀ ਦੂਲੋਂ ਦੀ ਘਰਵਾਲੀ ‘ਆਪ’ ‘ਚ ਸ਼ਾਮਲ ਹੋ ਕੇ ਬਣੀ ਲੋਕ ਸਭਾ ਉਮੀਦਵਾਰ

1608

ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਜਲੰਧਰ ਦੇ ਪ੍ਰੈੱਸ ਕਲੱਬ ‘ਚ ਆਮ ਆਦਮੀ ਪਾਰਟੀ ਦੇ ਚੋਣ ਇੰਚਾਰਜ ਅਮਨ ਅਰੋੜਾ ਦੀ ਮੌਜੂਦਗੀ ‘ਚ ਹਰਬੰਸ ਕੌਰ ‘ਆਪ’ ‘ਚ ਸ਼ਾਮਲ ਹੋਏ ਹਨ ਹੁਣ ਉਹ ਆਪ ਤੋਂ ਲੋਕ ਸਭਾ ਮੈਂਬਰ ਬਣਨ ਦੇ ਲਈ ਆਪਣੀ ਕਿਸਮਤ ਅਜ਼ਮਾਉਣਗੇ। ਇਸ ਮੌਕੇ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ।ਇੱਥੋਂ ਬਲਵਿੰਦਰ ਸਿੰਘ ਚੌਂਦਾਂ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਸੀ। ਚੌਂਦਾਂ ਨੇ ਹਰਬੰਸ ਕੌਰ ਨੂੰ ਆਪਣੀ ਹਮਾਇਤ ਦੇਣ ਦਾ ਵੀ ਐਲਾਨ ਕੀਤਾ।

Real Estate