ਆਜ਼ਮ ਖ਼ਾਨ ਦੇ ਜੈਪ੍ਰਦਾ ਬਾਰੇ ਬਿਆਨ ‘ਤੇ ਸਿਆਸਤ ਗਰਮ: ਚੋਣ ਕਮਿਸ਼ਨ ਨੇ ਆਜ਼ਮ ਦੇ ਪ੍ਰਚਾਰ ਤੇ ਲਗਾਈ ਰੋਕ

1380

“ਰਾਮਪੁਰ ਵਾਸੀਆਂ ਨੂੰ ਜਿਨ੍ਹਾਂ ਨੂੰ ਸਮਝਣ ‘ਚ 17 ਸਾਲ ਲੱਗੇ, ਮੈਂ ਉਨ੍ਹਾਂ ਨੂੰ 17 ਦਿਨਾਂ ‘ਚ ਹੀ ਪਛਾਣ ਲਿਆ ਸੀ ਕਿ ਉਨ੍ਹਾਂ ਦੇ ਅੰਡਰਵਿਅਰ ਦਾ ਰੰਗ ਖਾਕੀ ਹੈ।”ਇਹ ਬਿਆਨ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੇ ਐਤਵਾਰ ਨੂੰ ਰਾਮਪੁਰ ਦੀ ਚੋਣ ਸਭਾ ਦੌਰਾਨ ਭਾਜਪਾ ਨੇਤਾ ਜਯਾ ਪ੍ਰਦਾ ‘ਤੇ ਟਿੱਪਣੀ ਕਰਦਿਆਂ ਦਿੱਤਾ। ਇਸ ਬਿਆਨ ਮਗਰੋਂ ਚੋਣ ਕਮਿਸ਼ਨ ਨੇ ਆਜ਼ਮ ਖਾਨ ਦੇ ਪ੍ਰਚਾਰ ਤੇ 72 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ । ਆਜ਼ਮ ਖ਼ਾਨ ਦੇ ਇਸ ਬਿਆਨ ਦਾ ਕੌਮੀ ਮਹਿਲਾ ਕਮਿਸ਼ਨ ਅਤੇ ਸੁਸ਼ਮਾ ਸਵਰਾਜ ਸਣੇ ਦੇਸ ਦੀਆਂ ਤਮਾਮ ਸੀਨੀਅਰ ਮਹਿਲਾ ਨੇਤਾਵਾਂ ਨੇ ਵਿਰੋਧ ਕੀਤਾ ਹੈ।ਜਯਾ ਪ੍ਰਦਾ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਹੋਇਆ ਕਿਹਾ ਹੈ ਕਿ ਆਜ਼ਮ ਖ਼ਾਨ ਦੀ ਉਮੀਦਵਾਰੀ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਚੋਣਾਂ ਜਿੱਤ ਜਾਂਦੇ ਹਨ ਤਾਂ ਔਰਤਾਂ ਲਈ ਹਾਲਾਤ ਖ਼ਰਾਬ ਹੋਣਗੇ।
ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਆਜ਼ਮ ਖ਼ਾਨ ਨੂੰ ਨੋਟਿਸ ਜਾਰੀ ਕਰਦਿਆਂ ਹੋਇਆ ਸਪੱਸ਼ਟੀਕਰਨ ਮੰਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਨੇਤਾਵਾਂ ਤੋਂ ਲੈ ਕੇ ਆਮ ਲੋਕ ਆਜ਼ਮ ਖ਼ਾਨ ਦੇ ਬਿਆਨ ‘ਤੇ ਅਖਿਲੇਸ਼ ਯਾਦਵ ਦੀ ਚੁੱਪੀ ‘ਤੇ ਸਵਾਲ ਚੁੱਕ ਰਹੇ ਹਨ।
ਜੈਪ੍ਰਦਾ ਨੇ ਇਸ ਮਾਮਲੇ ‘ਤੇ ਆਪਣੀ ਗੱਲ ਰੱਖਦਿਆਂ ਕਿਹਾ ਹੈ, “ਉਨ੍ਹਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। 2009 ‘ਚ ਮੈਂ ਉਨ੍ਹਾਂ ਦੀ ਪਾਰਟੀ ਦੀ ਉਮੀਦਵਾਰ ਸੀ। ਜਦੋਂ ਮੇਰੇ ਉੱਤੇ ਇਸ ਤਰ੍ਹਾਂ ਦੀ ਟਿੱਪਣੀ ਹੋਈ ਸੀ ਤਾਂ ਪਾਰਟੀ ‘ਚ ਹੁੰਦਿਆਂ ਹੋਇਆ ਵੀ ਅਖਿਲੇਸ਼ ਨੇ ਮੇਰਾ ਸਮਰਥਨ ਨਹੀਂ ਕੀਤਾ ਸੀ। ਜੇਕਰ ਉਹ ਅਜਿਹੀ ਟਿੱਪਣੀ ਨਹੀਂ ਕਰਦੇ ਹਨ ਤਾਂ ਉਹ ਇੱਕ ਨਵੀਂ ਗੱਲ ਹੋਵੇਗੀ।””ਪਰ ਗੱਲ ਇਹ ਹੈ ਕਿ ਇਨ੍ਹਾਂ ਦਾ ਪੱਧਰ ਇੰਨਾ ਹੇਠਾ ਡਿੱਗ ਗਿਆ ਹੈ। ਉਹ ਲੋਕਤੰਤਰ ਅਤੇ ਸੰਵਿਧਾਨ ਨੂੰ ਖੂੰਜੇ ਲਾ ਰਹੇ ਹਨ। ਮੈਂ ਇੱਕ ਔਰਤ ਹਾਂ ਅਤੇ ਜੋ ਟਿੱਪਣੀ ਮੇਰੇ ‘ਤੇ ਕੀਤੀ ਗਈ ਹੈ, ਉਸ ਨੂੰ ਆਪਣੇ ਮੂੰਹੋਂ ਬੋਲ ਵੀ ਨਹੀਂ ਸਕਦੀ।”

Real Estate