ਮੁਕਾਬਲੇ ‘ਚ ਤਿੰਨ ਨਕਸਲੀਆਂ ਅਤੇ 1 ਸੀਆਰਪੀ ਜਵਾਨ ਦੀ ਮੌਤ

865

naxalsਰਾਚੀ ( ਝਾਰਖੰਡ) : ਇੱਥੇ 185 ਕਿਲੋਮੀਟਰ ਦੂਰ ਗਿਰੀਦ ਜਿਲ੍ਹੇ ‘ਚ ਇੱਕ ਮੁਕਾਬਲੇ ‘ਚ ਸੀਆਰਪੀਐਫ ਦੇ ਇੱਕ ਜਵਾਨ ਸਮੇਤ ਤਿੰਨ ਨਕਸਲੀ ਮਾਰੇ ਗਏ।
ਅਧਿਕਾਰੀਆਂ ਨੇ ਦੱਿਸਆ ਕਿ ਇਹ ਮੁਕਾਬਲਾ ਬੇਲਭਾ ਘਾਟ ਦੇ ਜੰਗਲ ‘ਚ ਸਵੇਰੇ 6 ਕੁ ਵਜੇ ਦੇ ਆਸਪਾਸ ਹੋਇਆ । ਜਿਸ ਵਿੱਚ ਦੋਵੇ ਪਾਸਿਓ ਜੰਮ ਕੇ ਗੋਲੀਬਾਰੀ ਹੋਈ । ਘਟਨਾਕ੍ਰਮ ਉਦੋਂ ਵਾਪਰਿਆ ਜਦੋਂ ਸੀਆਰਪੀਐਫ ਦੀ 7ਵੀਂ ਬਟਾਲੀਅਨ ਦੀ ਟੋਲੀ ਇਸ ਇਲਾਕੇ ਗਸ਼ਤ ਕਰ ਰਹੀ ਸੀ ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰੇ ਨਕਸਲੀਆਂ ਕੋਲੋਂ ਏਕੇ-47 ਰਾਈਫਲ, ਤਿੰਨ ਬੁਲੇਟ ਮੈਗਜ਼ੀਂ ਅਤੇ ਚਾਰ ਪਾਈਪ ਬੰਬ ਬਰਾਮਦ ਹੋਏ ਹਨ।
ਸੀਆਰਪੀਐਫ ਨੇ ਇਸ ਇਲਾਕੇ ‘ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ।

Real Estate