ਸਵ: ਜਗਦੇਵ ਸਿੰਘ ਜੱਸੋਵਾਲ ਦੇ ਪੋਤੇ ਨੇ ਛੱਡੀ ਆਪ ਪਾਰਟੀ : ਯੂਥ ਵਿੰਗ ਦੇ ਸਨ ਪ੍ਰਧਾਨ

911

ਸਵ: ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਅਤੇ ਆਮ ਆਦਮੀ ਪਾਰਟੀ , ਯੂਥ ਵਿੰਗ ਲੁਧਿਆਣਾ ਦੇ ਪ੍ਰਧਾਨ ਅਮਰਿੰਦਰ ਸਿੰਘ ਜੱਸੋਵਾਲ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਦੀਆਂ ਸਾਰੀਆਂ ਜਿੰਮੇਵਾਰੀਆਂ ਤੋਂ ਕਿਨਾਰਾ ਕਰ ਲਿਆ ਹੈ। ਅਮਰਿੰਦਰ ਜੱਸੋਵਾਲ ਵਲੋਂ ਆਪਣਾ ਅਸਤੀਫਾ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ । ਅਸਤੀਫੇ ਵਿਚ ਅਮਰਿੰਦਰ ਜੱਸੋਵਾਲ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦਾ ਪਿਛਲੇ ਦੋ ਸਾਲਾਂ ਤੋਂ ਪਾਰਟੀ ਨੇਤਾਵਾਂ ਦੀ ਆਪਸੀ ਗੁੱਟਬੰਦੀ ਅਤੇ ਗਲਤ ਫੈਸਲਿਆਂ ਕਾਰਨ ਅਕਸ਼ ਆਮ ਜਨਤਾ ਵਿਚ ਪੂਰੀ ਤਰ੍ਹਾਂ ਖਰਾਬ ਹੋਇਆ ਹੈ ਅਤੇ ਪਾਰਟੀ ਦੇ ਵਿਧਾਇਕ ਇਸ ਨੂੰ ਆਪਣੀ ਨਿੱਜ਼ੀ ਕੰਪਨੀ ਸਮਝ ਬੈਠੇ ਹਨ ਜਿਸ ਕਾਰਨ ਪਾਰਟੀ ਦੇ ਹਰ ਪੱਧਰ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਵਿਚ ਘੋਰ ਨਿਰਾਸ਼ਾ ਦਾ ਆਲਮ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਹੇਠਲੇ ਪੱਧਰ ਦੇ ਵਰਕਰਾਂ ਨਾਲ ਸੰਪਰਕ ਪੂਰੀ ਟੁੱਟ ਜਾਣ ਕਾਰਨ ਪੰਜਾਬ ਦੇ ਲੋਕਾਂ ਦੀਆਂ ਇਸ ਪਾਰਟੀ ਉਪਰ ਲਗਾਈਆਂ ਉਮੀਦਾ ਨੂੰ ਭਾਰੀ ਠੇਸ ਪੁੱਜੀ ਹੈ। ਲੋਕ ਭਿ੍ਸ਼ਟ ਰਾਜ ਪ੍ਰਬੰਧ ਨੂੰ ਬਦਲਣ ਦੀ ਸੋਚ ਲੈ ਇਸ ਇਨਕਲਾਬ ਰੂਪੀ ਪਾਰਟੀ ਨਾਲ ਜੁੜੇ ਸਨ, ਅੱਜ ਉਹ ਪਾਰਟੀ ਨੇ ਨੇਤਾਵਾਂ ਦੀ ਘਟੀਆ ਕਾਰਗੁਜਾਰੀ ਕਾਰਨ ਪਾਰਟੀ ਤੋਂ ਕਿਨਾਰਾ ਕਰਨ ਲਈ ਮਜਬੂਰ ਹਨ।

Real Estate