ਯੋਗੀ ਅਤੇ ਮਾਇਆਵਤੀ ਦੇ ਚੋਣ ਪ੍ਰਚਾਰ ਕਰਨ ਤੇ ਪਾਬੰਦੀ

1321

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਅਤੇ ਬਸਪਾ ਮੁਖੀ ਮਾਇਆਵਤੀ ਦੇ ਚੋਣ ਪ੍ਰਚਾਰ ‘ਤੇ ਪਾਬੰਦੀ ਲਗਾਈ ਗਈ ਹੈ।ਇਹ ਪਾਬੰਦੀ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਚੋਣ ਕਮਿਸ਼ਨ ਨੇ ਅੱਜ ਲਗਾਈ ਹੈ। ਕਮਿਸ਼ਨ ਦੇ ਹੁਕਮਾਂ ਮੁਤਾਬਕ ਯੋਗੀ 72 ਘੰਟਿਆਂ ਤੱਕ ਅਤੇ ਮਾਇਆਵਤੀ 48 ਘੰਟਿਆਂ ਤੱਕ ਚੋਣ ਪ੍ਰਚਾਰ ਨਹੀਂ ਕਰ ਸਕਣਗੇ। ਦੋਹਾਂ ‘ਤੇ ਲੱਗੀ ਪਾਬੰਦੀ ਦਾ ਸਮਾਂ ਕੱਲ੍ਹ ਸਵੇਰੇ 6 ਵਜੇ ਸ਼ੁਰੂ ਹੋਵੇਗਾ। ਦੱਸਣਯਗਿ ਹੈ ਕਿ ਚੋਣ ਰੈਲੀਆਂ ਦੌਰਾਨ ਦੋਹਾਂ ਵਲੋਂ ਇਤਰਾਜ਼ਯੋਗ ਸ਼ਬਦ ਬੋਲੇ ਜਾਣ ਕਾਰਨ ਕਮਿਸ਼ਨ ਵਲੋਂ ਇਹ ਹੁਕਮ ਸੁਣਾਇਆ ਗਿਆ ਹੈ।

Real Estate