ਪਾਕਿ ਨੇ ਮੋਦੀ ਸਰਕਾਰ ਦੇ ਕਹਿਣ ਤੇ ਰੈਫ਼ਰੰਡਮ 2020 ਨੂੰ ਬੈਨ ਕੀਤਾ – ਸਿੱਖ ਫਾਰ ਜਸਟਿਸ

2434

BREAKINGਖਾਲਿਸਤਾਨ ਸਮਰਥੱਕ ਜਥੇਬੰਦੀ ਸਿੱਖ ਫਾਰ ਜਸਟਿਸ (ਐਸਐਫਜੇ) ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ ਮੋਦੀ ਸਰਕਾਰ ਦੇ ਕਹਿਣ ‘ਤੇ ‘ਰੈਫ਼ਰੰਡਮ 2020’ ਨੂੰ ਬੈਨ ਕਰ ਦਿੱਤਾ ਹੈ।
ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਮੁਤਾਬਿਕ ਐਸਜੇਐਫ ਦੇ ਵਰਕਰ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਪੋਸਟਰ ਲਗਾ ਰਹੇ ਸਨ। ੀੲਸ ਦੌਰਾਨ ਅਧਿਕਾਰੀਆਂ ਨੇ ਦਖਲਅੰਦਾਜੀ ਕਰਦੇ ਉਹਨਾਂ ਨੂੰ ਰੋਕ ਦਿੱਤਾ ।
ਖ਼ਬਰਾਂ ਮੁਤਾਬਿਕ , ਖਾਲਸਾ ਸਾਜਨਾ ਦਿਵਸ ਮੌਕੇ 320ਵੇਂ ਸਾਲ ਵਿੱਚੋਂ ਭਾਰਤ ਵਿੱਚੋਂ ਵੱਡੀ ਗਿਣਤੀ ‘ਚ ਸਿੱਖ ਪਾਕਿਸਤਾਨ ਪਹੁੰਚੇ ਹਨ। ਖਾਲਿਸਤਾਨ ਦੇ ਹਮਾਇਤੀ ਕਈ ਵਰਕਰ ਵੀ ਆਪਣੀ ਮੁਹਿੰਮ ਬਾਰੇ ਦੱਸਣ ਲਈ ਅਮਰੀਕਾ ਤੇ ਯੂਰੋਪ ਤੋਂ ਇੱਥੇ ਪਹੁੰਚੇ ਹਨ। ਪਤਾ ਲੱਗਿਆ ਕਿ ਉਹਨਾਂ ਨੂੰ ਪੋਸਟਰ ਲਾਉਣ ਤੋਂ ਰੋਕ ਦਿੱਤਾ ਗਿਆ ਅਤੇ ‘ਰੈਫਰੈਂਡਮ 2020 ਦੇ ਲਈ ਵਾਲੰਟੀਅਰਾਂ ਦੀ ਰਜਿਸਟ੍ਰੇਸ਼ਨ ਵੀ ਰੋਕ ਦਿੱਤੀ ਗਈ ।
ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਪਾਕਿਸਤਾਨ ਦੇ ਪਰਧਾਨ ਮੰਤਰੀ ਇਮਰਾਨ ਖਾਨ ਅਤੇ ਆਰਮੀ ਦੇ ਮੁਖੀ ਕਮਰ ਜਾਵੇਦ ਬਾਜਵਾ ਖੁਦ ਨੂੰ ਸਿੱਖ ਭਾਈਚਾਰੇ ਦੇ ਮਸੀਹਾ ਦੇ ਤੌਰ ‘ਤੇ ਦਰਸਾਉਂਦੇ ਰਹੇ ਹਨ , ਹੁਣ ਦੋਵਾਂ ਨੇ ਮੋਦੀ ਸਰਕਾਰ ਦੇ ਦਬਾਅ ਵਿੱਚ ਸਾਡੀ ਮੁਹਿੰਮ ‘ਤੇ ਪਾਬੰਦੀ ਲਾ ਦਿੱਤੀ ਹੈ।
ਪੰਨੂੰ ਨੇ ਕਿਹਾ ਭਾਰਤ ਵੱਲੋਂ ਯੁੱਧ ਦੀਆਂ ਧਮਕੀਆਂ ਦੇ ਬਾਵਜੂਦ ਵੀ ਅਸੀਂ ਪਾਕਿਸਤਾਨ ਨੂੰ ਸਮਰਥਨ ਜਾਰੀ ਰੱਖਿਆ , ਪਰ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀਆਂ ਨੇ ਸਿੱਖ ਭਾਈਚਾਰੇ ਦੇ ਅੰਦੋਲਨ ਨੂੰ ਕੁਚਲ ਦਿੱਤਾ।

Real Estate