ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਠੂਆ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਾਇਆ ਸੀ ਕਿ ਉਹ ਸਨਿੱਚਰਵਾਰ ਨੂੰ ਕੇਂਦਰ ਸਰਕਾਰ ਦੇ ਜੱਲ੍ਹਿਆਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਰੋਹ ਵਿੱਚ ਜਾਣਬੁੱਝ ਕੇ ਨਹੀਂ ਪੁੱਜੇ ਕਿਉਂਕਿ ਉਹ ਕਾਂਗਰਸ ਦੇ ਇੱਕ ਪਰਿਵਾਰ ਦੀ ਭਗਤੀ ਕਰਨ ਵਿੱਚ ਰੁੱਝੇ ਹੋਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ ਲਾਏ ਦੋਸ਼ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਸ੍ਰੀ ਮੋਦੀ ਦੀਆਂ ਟਿੱਪਣੀਆਂ ਤੋਂ ਸਦਮੇ ਵਿੱਚ ਹਨ। ਆਪਣੇ ਇੱਕ ਟਵੀਟ ਰਾਹੀਂ ਮੋਦੀ ਨੂੰ ਕੀਤੇ ਸਿੱਧੇ ਸੰਬੋਧਨ ਵਿੱਚ ਕੈਪਟਨ ਨੇ ਕਿਹਾ ਹੈ ਕਿ – ‘ਤੁਸੀਂ ਅਜਿਹੇ ਮੌਕੇ ਨੂੰ ਵੀ ਗੰਦੀ ਸਿਆਸਤ ਲਈ ਵਰਤਿਆ।’ ਕੈਪਟਨ ਨੇ ਆਪਣੇ ਟਵੀਟ ਵਿੱਚ ਅੱਗੇ ਕਿਹਾ ਹੈ ਕਿ ‘ਅਸੀਂ ਪਿਛਲੇ ਦੋ ਵਰਿ੍ਹਆਂ ਤੋਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਰਹੇ ਸਾਂ ਕਿ ਅਸੀਂ ਪੰਜਾਬ ਸਰਕਾਰ ਦੀ ਤਰਫ਼ੋਂ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ 100ਵੀਂ ਬਰਸੀ ਨੂੰ ਮਨਾਉਣਾ ਹੈ, ਇਸ ਲਈ ਸਹਿਯੋਗ ਦਿੱਤਾ ਜਾਵੇ। ਕੇਂਦਰ ਸਰਕਾਰ ਨੇ ਉਸ ਸਮਾਰੋਹ ਨੂੰ ਆਪਣਾ ਕੋਈ ਸਹਿਯੋਗ ਤਾਂ ਦਿੱਤਾ ਨਹੀਂ, ਸਗੋਂ ਉਲਟਾ ਆਪਣਾ ਇੱਕ ਸਮਾਨਾਂਤਰ ਸਮਾਰੋਹ ਰੱਖ ਲਿਆ।’
ਕੈਪਟਨ ਦਾ ਮੋਦੀ ਨੂੰ ਜਵਾਬ-“ਤੁਸੀਂ ਅਜਿਹੇ ਮੌਕੇ ਨੂੰ ਵੀ ਗੰਦੀ ਸਿਆਸਤ ਲਈ ਵਰਤਿਆ”
Real Estate