ਜਰਮਨ ਵਿੱਚ ਪੰਜਾਬਣਾਂ ਦੀ ਵਿਸਾਖੀ

13 ਅਪ੍ਰੈਲ ਨੂੰ ਜਰਮਨੀ ਦੇ ਸ਼ਹਿਰ ਬਰੀਮਨ ਵਿਖੇ ਅੰਜੂਜੀਤ ਸ਼ਰਮਾ ਅਤੇ ਸਵਿਤਾ ਸ਼ਰਮਾ ,ਨੀਰਜ ਸ਼ਰਮਾਂ ਵੱਲੋਂ ਵਿਸਾਖੀ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਇੰਡੀਅਨ ਐਂਬੈਸੀ ਹਮਬੁਰਗ ਦੇ ਕੌਂਸਲ ਜਨਰਲ ਸ਼੍ਰੀਮਤੀ ਬਿਮਲਾ ਰਾਇਗਰ ਬਣੇ। ਉਹਨਾ ਦੇ ਨਾਲ ਉਹਨਾਂ ਦੀ ਟੀਮ ਦੇ ਦੋ ਮੈਂਬਰ ਵਾਈਸ ਕੌਂਸਲ ਗੁਲਸ਼ਨ ਢੀਂਗਰਾ ਦੀ ਪਤਨੀ ਮੋਨੀਕਾ ਢੀਂਗਰਾ ਅਤੇ ਵਾਈਸ ਕੌਸਲ ਹਿੰਤਇੰਦਰ ਕੁਮਾਰ ਦੀ ਪਤਨੀ ਸੁਮਿੱਤਰਾ ਕੁਮਾਰ ਸ਼ਾਮਿਲ ਸਨ। ਵਿਸਾਖੀ ਦੇ ਇਸ ਪ੍ਰੋਗਰਾਮ ਵਿੱਚ ਬਰੀਮਨ ਸ਼ਹਿਰ ਦੀਆਂ ਪੰਜਾਬਣਾਂ ਨੇ ਵੱਧ ਚੜ ਕੇ ਹਿੱਸਾ ਲਿਆ।ਖਾਸ ਕਰਕੇ ਜਰਮਨ ਵਿੱਚ ਜੰਮਪਲ ਪੰਜਾਬੀ ਬੱਚੇ ਬੱਚੀਆਂ ਨੇ।ਅੰਜੂਜੀਤ ਸ਼ਰਮਾ ਨੇ ਸਟੇਜ ਤੇ ਬੋਲਦਿਆਂ ਕਿਹਾ ਕੇ ਸਾਡਾ ਮਾਪਿਆਂ ਦਾ ਫਰਜ ਬਣਦਾ ਹੈ ਕੇ ਅਸੀਂ ਆਪਣੇ ਸੱਭਿਆਚਾਰਕ ਮੇਲਿਆਂ ਨੂੰ ਮੰਨਾਉਣ ਦੀ ਯੂਰਪ ਵਿੱਚ ਪਿਰਤ ਪਾਈਏ,ਤਾਂ ਕੇ ਸਾਡੇ ਬੱਚੇ ਆਪਣੀ ਧਰਤੀ ਪੰਜਾਬ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਪਰ ਨਾਲ ਹੀ ਨਾਲ ਸਾਡਾ ਇਹ ਵੀ ਫਰਜ ਹੈ ਕੇ ਅਸੀਂ ਜਿਸ ਧਰਤੀ ਤੇ ਰਹਿੰਦੇ ਹਾਂ ਉਸ ਸਮਾਜ ਦਾ ਹਿੱਸਾ ਬਣੀਏ ਉਸ ਸਮਾਜ ਦੇ ਸੱਭਿਆਚਾਰ ਨਾਲ ਜੁੜੇ ਮੇਲੇ ਤਿਊਹਾਰਾਂ ਨੂੰ ਉਨਾ ਲੋਕਾਂ ਨਾਲ ਮੰਨਾ ਕੇ ਇਕ ਦੂਜੇ ਦੀਆਂ ਖੁਸ਼ੀਆਂ ਵਿੱਚ ਵਾਧਾ ਕਰੀਏ।ਕੌਂਸਲ ਜਨਰਲ ਸ਼੍ਰੀਮਤੀ ਬਿਮਲਾ ਰਾਇਗਰ ਨੇ ਅੰਜੂਜੀਤ ਸ਼ਰਮਾ ਅਤੇ ਉਸ ਦੀ ਟੀਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਪੰਜਾਬੀ ਰੰਗ ਵਿੱਚ ਰੰਗੇ ਮੇਲਾ ਦਾ ਬਹੁਤ ਅਨੰਦ ਮਾਣਿਆ। ਵਿਸਾਖੀ ਦਾ ਇਹ ਮੇਲਾ ਬਰੀਮਨ ਸ਼ਹਿਰ ਦੀਆਂ ਪੰਜਾਬਣਾ ਦੇ ਸਾਥ ਨਾਲ ਸਫਲਤਾ ਪੂਰਨ ਸਮਾਪਤ ਹੋਇਆ।

Real Estate