ਕੰਗਾਲ ਹੋ ਰਹੀ ਜੈੱਟ ਏਅਰਵੇਜ਼ ਨੇ ਰੱਦ ਕੀਤੀਆਂ ਸਾਰੀਆਂ ਕੌਮਾਂਤਰੀ ਉਡਾਣਾਂ

1362

ਜੈੱਟ ਏਅਰਵੇਜ਼ ਆਪਣੇ 25 ਸਾਲਾਂ ਦੇ ਇਤਿਹਾਸ ਵਿੱਚ ਇਸ ਵੇਲੇ ਸਭ ਤੋਂ ਖ਼ਰਾਬ ਦੌਰ ਦਾ ਸਾਹਮਣਾ ਕਰ ਰਹੀ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਕੰਪਨੀ ਨੇ ਸ਼ੁੱਕਰਵਾਰ ਨੂੰ ਅਗਲੇ ਸੋਮਵਾਰ ਤੱਕ ਲਈ ਆਪਣੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ।ਸੰਕਟਗ੍ਰਸਤ ਜੈੱਟ ਏਅਰਵੇਜ਼ ਨੇ ਨਕਦ ਧਨ ਦੀ ਘਾਟ ਦੇ ਚੱਲਦਿਆਂ ਆਪਣੀਆਂ ਇਹ ਉਡਾਣਾਂ ਸੋਮਵਾਰ ਤੱਕ ਲਈ ਮੁਲਤਵੀ ਕੀਤੀਆਂ ਹਨ।ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਹੇਠਲੇ ਬੈਂਕਾਂ ਦੇ ਸਮੂਹ ਵੱਲੋਂ ਹਿੱਸੇਦਾਰੀ ਦੀ ਵਿਕਰੀ ਲਈ ਸੱਦੀ ਬੋਲੀ ਦੀ ਸਮਾਂ–ਸੀਮਾ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਬੈਂਕਾਂ ਦਾ ਸਮੂਹ ਏਅਰਲਾਈਨ ਦੇ ਰੋਜ਼ਮੱਰਾ ਦੇ ਕਾਰੋਬਾਰ ਨੂੰ ਵੇਖ ਰਹੀ ਹੈ। ਬੋਲੀ ਸੌਂਪਣ ਲਈ ਸਮਾਂ–ਸੀਮਾ ਨੂੰ ਦੋ ਦਿਨ ਵਧਾ ਕੇ ਸ਼ੁੱਕਰਵਾਰ ਕੀਤਾ ਗਿਆ ਸੀ। ਖ਼ਬਰਾਂ ਮੁਤਾਬਕ ਏਅਰਲਾਈਨਜ਼ ਦੇ ਬਾਨੀ ਨਰੇਸ਼ ਗੋਇਲ, ਯੂਏਈ ਦੀ ਏਤਿਹਾਦ ਏਅਰਵੇਜ਼, ਏਅਰ ਕੈਨੇਡਾ ਤੇ ਹੋਰ ਨਿਵੇਸ਼ਕਾਂ ਨੇ ਏਅਰਲਾਈਨ ਲਈ ਬੋਲੀ ਸੌਂਪੀ ਹੈ।

Real Estate