ਕੈਪਟਨ ਦੀ ਕੇਪੀ ਨੂੰ ਨਸੀਹਤ ਬਥੇਰੇ ਅਹੁਦੇ ਮਾਣ ਲਏ ਹੁਣ….

1284

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰ ਸਿੰਘ ਕੇਪੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਬੜੇ ਅਹੁਦੇ ਮਾਣੇ ਹਨ ਹੁਣ ਸਬਰ ਕਰੋ । ਇਸ ਦੇ ਨਾਲ ਹੀ ਕੈਪਟਨ ਨੇ ਇਹ ਵੀ ਕਿਹਾ ਕਿ ਕੇਪੀ ਨੂੰ ਪ੍ਰਦੇਸ਼ ਪ੍ਰਧਾਨ, ਲੋਕ ਸਭਾ ਮੈਂਬਰ ਅਤੇ ਬਹੁਤ ਵਾਰ ਮੰਤਰੀ ਪਦ ਦੇ ਅਹੁਦੇ ਦਿੱਤੇ ਗਏ ਜੇਕਰ ਇਸ ਵਾਰ ਪਾਰਟੀ ਨੇ ਕਿਸੇ ਹੋਰ ਦੀ ਚੋਣ ਕੀਤੀ ਹੈ ਤਾਂ ਉਨ੍ਹਾਂ ਨੂੰ ਸਬਰ ਕਰਨਾ ਚਾਹੀਦਾ ਹੈ।ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਸੂਬੇ ਵਿੱਚ ਸਿਰਫ਼ 13 ਲੋਕ ਸਭਾ ਸੀਟਾਂ ਹਨ, ਇਸ ਲਈ ਟਿਕਟਾਂ ਦੇ ਸਾਰੇ 177 ਚਾਹਵਾਨਾਂ ਨੂੰ ਤਾਂ ਐਡਜਸਟ ਕਰਨਾ ਸੰਭਵ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਸਿਰਫ਼ ਅਜਿਹੇ ਉਮੀਦਵਾਰ ਚੁਣੇ ਹਨ, ਜਿਨ੍ਹਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਹਨ।
ਕੇਪੀ ਨੂੰ ਟਿਕਟ ਨਾ ਦੇਣ ਬਾਰੇ ਸੁਆਲ ਕੀਤਾ ਗਿਆ, ਤਾਂ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਉਹ ਤਿੰਨ ਵਾਰ ਚੋਣ ਹਾਰ ਚੁੱਕੇ ਹਨ ਤੇ ਉਨ੍ਹਾਂ ਦੀ ਪਤਨੀ ਨੂੰ ਵੀ ਮੌਕਾ ਦਿੱਤਾ ਗਿਆ ਸੀ ਪਰ ਉਹ ਵੀ ਹਾਰ ਗਏ ਸਨ।

Real Estate